ਪੰਜਾਬੀ
ਆਤਮ ਨਗਰ ਹਲਕੇ ਦੇ ਲੋਕਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ – ਬੈਂਸ
Published
3 years agoon
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਚਿਤਾਵਨੀ ਦੇਣ ਦੇ ਨਾਲ-ਨਾਲ ਸਲਾਹ ਵੀ ਦਿੱਤੀ ਹੈ ਕਿ ਵਿਰੋਧੀ ਸ਼ਾਂਤੀ ਨਾਲ ਚੋਣਾਂ ਲੜਨ, ਜਦਕਿ ਜਿਸ ਤਰ੍ਹਾਂ ਨਾਲ ਭਗਤ ਸਿੰਘ ਦੀ ਸੋਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਸੇ ਤਰਾਂ ਹਲਕਾ ਆਤਮ ਨਗਰ ਦੇ ਲੋਕਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਉਹ ਫਿਰ ਤੋਂ ਬੈਂਸ ਭਰਾਵਾਂ ਨੂੰ ਤੀਸਰੀ ਵਾਰ ਲਗਾਤਾਰ ਜਿਤਾਉਣਗੇ।
ਵਿਧਾਇਕ ਬੈਂਸ ਕੌਂਸਲਰ ਸਿਕੰਦਰ ਸਿੰਘ ਪੰਨੂ, ਸ. ਬੈਂਸ ਦੇ ਹੱਕ ‘ਚ ਕਰਵਾਈ ਗਈ ਚੋਣ ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੌਂਸਲਰ ਪੰਨੂ ਨੇ ਕਿਹਾ ਕਿ ਵਿਧਾਇਕ ਬੈਂਸ ਭਰਾਵਾਂ ਦੀ ਸੋਚ ਹੀ ਹੈ ਕਿ ਉਹ ਜਿੱਥੇ ਪਿਛਲੇ 10 ਸਾਲਾਂ ਤੋਂ ਲੋਕਾਂ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰ ਰਹੇ ਹਨ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੌਰਾਨ ਵੀ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਦਿਲਾਂ ਵਿਚ ਵਿਧਾਇਕ ਬੈਂਸ ਭਰਾ ਇਸ ਕਦਰ ਉਤਰ ਚੁੱਕੇ ਹਨ ਕਿ ਹੁਣ ਤਾਂ ਲੋਕਾਂ ਦੇ ਨਾਲ-ਨਾਲ ਕੰਧਾਂ ਵੀ ਬੋਲਣ ਲੱਗ ਪਈਆਂ ਹਨ ਕਿ ਇਸ ਵਾਰ ਜਿੱਤ ਵਿਧਾਇਕ ਬੈਂਸ ਭਰਾਵਾਂ ਦੀ ਹੋਵੇਗੀ ਅਤੇ ਦੋਨੋਂ ਭਰਾ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜਣਗੇ, ਜਿਸ ਦੀ ਮਿਸਾਲ ਪੰਜਾਬ ਤਾਂ ਕਿ ਪੂਰੇ ਦੇਸ਼ ਵਿਚ ਨਹੀਂ ਮਿਲਦੀ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਹਲਕਾ ਆਤਮ ਨਗਰ ਦੇ ਆਤਮ ਪਾਰਕ ‘ਚ ਵੋਟਰਾਂ ਨੂੰ ਕੀਤਾ ਜਾਗਰੂਕ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 48 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ