ਪੰਜਾਬੀ
ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਹਾਰ ਰਹੇ ਨੇ ਚੋਣ – ਕੇਜਰੀਵਾਲ
Published
3 years agoon
ਲੁਧਿਆਣਾ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਵਿਖੇ ਦਾਅਵਾ ਕੀਤਾ ਕਿ ਉਹ ਪਾਣੀਆਂ ਦਾ ਮਸਲਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸ ਅਤੇ ਭਾਜਪਾ ਇਸ ਮੁੱਦੇ ਉਤੇ ਕਈ ਸਾਲਾਂ ਤੋਂ ਰਾਜਨੀਤੀ ਕਰ ਰਹੇ ਹਨ ਉਹ ਨਹੀਂ ਚਾਹੁੰਦੀ ਕਿ ਇਹ ਮਸਲਾ ਹੱਲ ਹੋਵੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਪੰਜਾਬ ਸਰਕਾਰ ਬਣਾ ਰਹੀ ਹੈ ਇਸ ਗੱਲ ਨੂੰ ਲੈ ਕੇ ਚੰਨੀ, ਸੁਖਵੀਰ ਅਤੇ ਪ੍ਰਧਾਨ ਮੰਤਰੀ ਦੀ ਨੀਂਦ ਉੱਡੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਤੋਂ ਨਾ ਤਾਂ ਮਜੀਠੀਆ ਜਿੱਤੇਗਾ ਅਤੇ ਨਾ ਹੀ ਸਿੱਧੂ। ਆਮ ਆਦਮੀ ਪਾਰਟੀ ਵੱਲੋਂ ਖੜ੍ਹੀ ਕੀਤੀ ਗਈ ਉਮੀਦਵਾਰ ਜੋ ਉਨ੍ਹਾਂ ਦੀ ਆਪਣੀ ਬੇਟੀ ਹੈ ਉਹ ਜਿੱਤ ਪ੍ਰਾਪਤ ਕਰੇਗੀ।
ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਸੀਟ ‘ਤੇ ਚੋਣ ਹਾਰ ਰਹੇ ਹਨ। ਕੱਲ੍ਹ ਇਕ ਆਦਮੀ ਮੇਰੇ ਕੋਲ ਆਇਆ ਤੇ ਕਿਹਾ ਕਿ ਮੈਂ ਹਿੰਦੂ ਹਾਂ। ਹਿੰਦੂਆਂ ਤੇ ਵਪਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਿਚਾਲੇ ਗੰਦੀ ਰਾਜਨੀਤੀ ਚੱਲ ਰਹੀ ਹੈ। ਪਿਛਲੇ ਕੁਝ ਮਹੀਨਿਆਂ ‘ਚ ਬੰਬ ਧਮਾਕੇ ਅਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ।
ਕੇਜਰੀਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਭਰੋਸਾ ਦੇ ਰਿਹਾ ਹਾਂ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਦੇਸ਼ ਦੀ ਸੁਰੱਖਿਆ ‘ਤੇ ਕੋਈ ਰਾਜਨੀਤੀ ਨਹੀਂ ਹੋਵੇਗੀ। ਅਸੀਂ ਕੋਰੋਨਾ ਦੌਰਾਨ ਕੇਂਦਰ ਨਾਲ ਮਿਲ ਕੇ ਕੰਮ ਕੀਤਾ। ਸੁਰੱਖਿਆ ਦੇ ਨਾਂ ‘ਤੇ ਰਾਜਨੀਤੀ ਨਹੀਂ ਹੋਵੇਗੀ। ਪੰਜਾਬ ‘ਚ ਨਸ਼ਾ ਸਰਹੱਦ ਪਾਰੋਂ ਆ ਰਿਹਾ ਹੈ। ਓਧਰ ਦੇ ਲੋਕ ਇੱਧਰ ਦੇ ਲੋਕਾਂ ਨੂੰ ਖਰੀਦਦੇ ਹਨ। ਕੁਝ ਲੋਕ ਵਿਕ ਜਾਂਦੇ ਹਨ। ਜੇਕਰ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੀ ਤਾਂ ਬਿਕਾਊ ਅਫ਼ਸਰ ਨਹੀਂ ਹੋਣਗੇ।
You may like
-
AAP ਪੰਜਾਬ ਦਾ ਵੱਡਾ ਐਲਾਨ, CM ਮਾਨ ਸਮੇਤ ਭਲਕੇ ਭੁੱਖ ਹੜਤਾਲ ‘ਤੇ ਬੈਠਣਗੇ ਮੰਤਰੀ ਤੇ MLA
-
ਪੰਜਾਬ ‘ਚ ਰਾਘਵ ਚੱਢਾ ਬਣੇ ਸਲਾਹਕਾਰ ਕਮੇਟੀ ਦੇ ਚੇਅਰਮੈਨ
-
ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਗਾਰੰਟੀ ‘ਤੇ ਲਾਈ ਮੋਹਰ
-
‘ਪੰਜਾਬ ਕੈਬਨਿਟ’ ‘ਚ ਹੋਣ ਜਾ ਰਿਹੈ ਵੱਡਾ ਫੇਰਬਦਲ, ਇਸ ਦਿਨ ਸਹੁੰ ਚੁੱਕਣਗੇ ਨਵੇਂ ਮੰਤਰੀ
-
ਸੰਗਰੂਰ ਹਾਰ ਤੋਂ ਬਾਅਦ ਹੁਣ ਜਨਵਰੀ ਦੇ ਅਖ਼ੀਰ ਤੱਕ ਨਿਗਮ ਚੋਣਾਂ ਕਰਵਾ ਸਕਦੀ ਹੈ ‘ਆਪ’
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ