ਪੰਜਾਬੀ
ਹਲਕਾ ਗਿੱਲ ਤੋਂ ਭਾਜਪਾ ਉਮੀਦਵਾਰ ਐੱਸਆਰ ਲੱਧੜ ‘ਤੇ ਹੋਇਆ ਜਾਨਲੇਵਾ ਹਮਲਾ
Published
3 years agoon
ਲੁਧਿਆਣਾ : ਹਲਕਾ ਗਿੱਲ ਤੋਂ ਭਾਜਪਾ ਉਮੀਦਵਾਰ ਤੇ ਸਾਬਕਾ ਆਈਏਐੱਸ ਐੱਸਆਰ ਲੱਧੜ ’ਤੇ ਦੇਰ ਰਾਤ ਹਮਲਾ ਹੋ ਗਿਆ ਜਿਸ ’ਚ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਹਮਲਾਵਰ ਵਿਰੋਧੀ ਉਮੀਦਵਾਰ ਦੇ ਸਾਥੀ ਹੋਣਗੇ ।
ਜਾਣਕਾਰੀ ਅਨੁਸਾਰ ਲੁਧਿਆਣੇ ਤੋਂ ਲਗਪਗ 30 ਕਿਲੋਮੀਟਰ ਦੂਰ ਪਿੰਡ ਖੇੜੀ ਝਮੇੜੀ ’ਚ ਭਾਜਪਾ ਉਮੀਦਵਾਰ ਦੇਰ ਰਾਤ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ 10-15 ਲੋਕ ਉੱਥੇ ਪੁੱਜੇ ਤੇ ਉਹ ਲੱਧੜ ਨਾਲ ਬਹਿਸਬਾਜ਼ੀ ਕਰਨ ਲੱਗੇ। ਉਸ ਪਿੱਛੋਂ ਕਿਸੇ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਉੱਥੋਂ ਹਟਾਇਆ ਗਿਆ।
ਇਸੇ ਦੌਰਾਨ ਉਹ ਲੋਕ ਮੁੱਖ ਸੜਕ ’ਤੇ ਇਕੱਠੇ ਹੋ ਗਏ ਜਿੱਥੋਂ ਆਰਐੱਸ ਲੱਧੜ ਨੇ ਲੰਘਣਾ ਸੀ। ਜਦੋਂ ਉਹ ਆਪਣੀ ਕਾਰ ’ਚ ਉੱਥੇ ਪੁੱਜੇ ਤਾਂ ਧਰਨਾ ਦੇ ਕੇ ਬੈਠੇ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਦੇ ਪਿਛਲੇ ਸ਼ੀਸ਼ੇ ਤੋੜ ਦਿੱਤੇ ਗਏ। ਲੱਧੜ ਨੂੰ ਸੱਟਾਂ ਲੱਗੀਆਂ ਤਾਂ ਪ੍ਰਦਰਸ਼ਨਕਾਰੀ ਫ਼ਰਾਰ ਹੋ ਗਏ।
ਉਨ੍ਹਾਂ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ। ਡਾਕਟਰਾਂ ਅਨੁਸਾਰ ਖ਼ਤਰੇ ਦੀ ਕੋਈ ਗੱਲ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਣ ਪਿੱਛੋਂ ਇਲਾਕੇ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
You may like
-
ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੇ ਕਬੂਲ ਕੀਤੀ ਹਾਰ, ਕਹੀ ਇਹ ਗੱਲ
-
ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਘਰ ਦੀ NOC ਦਾ ਮਾਮਲਾ, ਨਗਰ ਨਿਗਮ ਨੇ ਕੀਤੀ ਕਾਰਵਾਈ
-
ਭਾਜਪਾ ਉਮੀਦਵਾਰ ਤੇਜਸਵੀ ਸੂਰਿਆ ਦੀਆਂ ਮੁਸ਼ਕਿਲਾਂ ਵਧੀਆਂ, ਧਰਮ ਦੇ ਆਧਾਰ ‘ਤੇ ਵੋਟਾਂ ਮੰਗਣ ਦਾ ਮਾਮਲਾ ਦਰਜ
-
ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਇੱਕ ਵਾਰ ਫਿਰ ਵਿਰੋਧ, ਘਿਰਿਆ ਕਿਸਾਨਾਂ ਨੇ……..
-
ਭਾਜਪਾ ਉਮੀਦਵਾਰ ਪਰਮਪਾਲ ਮਲੂਕਾ ਨੂੰ ਅਕਾਲੀ ਆਗੂ ਦੇ ਘਰ ਕਿਉਂ ਲੈਣੀ ਪਈ ਸ਼ਰਨ, ਪੜ੍ਹੋ…
-
ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਧਰਮਸ਼ਾਲਾ ਵਿੱਚ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ, ਜੈਰਾਮ ਠਾਕੁਰ ਵੀ ਰਹੇ ਮੌਜੂਦ