Connect with us

ਪੰਜਾਬ ਨਿਊਜ਼

ਪੰਜਾਬੀ ਗਾਇਕ ਜੱਸੀ ਜਸਰਾਜ ਭਾਜਪਾ ’ਚ ਸ਼ਾਮਲ, ਕੌਮੀ ਪ੍ਰਧਾਨ ਨੱਢਾ ਨੇ ਕੀਤਾ ਸਵਾਗਤ

Published

on

Punjabi singer Jassi Jasraj joins BJP, welcomed by National President Nadda

ਚੰਡੀਗੜ੍ਹ  :  ਆਏ ਦਿਨ ਮਸ਼ਹੂਰ ਪੰਜਾਬੀ ਕਲਾਕਾਰ ਰਾਜਨੀਤਕ ਪਾਰਟੀਆਂ ’ਚ ਸ਼ਾਮਲ ਹੋ ਰਹੇ ਹਨ। ਹੋਬੀ ਧਾਲੀਵਾਲ ਮਾਹੀ ਗਿੱਲ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਗਾਇਕ ਜੱਸੀ ਜਸਰਾਜ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਜੱਸੀ ਜਸਰਾਜ ਦਾ ਪਾਰਟੀ ’ਚ ਸਵਾਗਤ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕੀਤਾ ਹੈ।

ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਜੱਸੀ ਜਸਰਾਜ ਨੇ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਹਨੀ ਸਿੰਘ ਤੇ ਸਿੱਧੂ ਮੂਸੇ ਵਾਲਾ ’ਤੇ ਮੁੜ ਨਿਸ਼ਾਨਾ ਵਿੰਨ੍ਹਿਆ ਹੈ। ਜੱਸੀ ਜਸਰਾਜ ਨੇ ਕਿਹਾ ਕਿ ਪੰਜਾਬੀ ਮਿਊਜ਼ਿਕ ’ਚ ਇਨ੍ਹਾਂ ਵਲੋਂ ਅਸ਼ਲੀਲਤਾ ਤੇ ਗੰਨ ਕਲਚਰ ਪ੍ਰਮੋਟ ਕੀਤਾ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਨੇ ਬਿਨਾਂ ਡਰੇ ਵਿਰੋਧ ਕੀਤਾ ਹੈ।

ਇਸ ਦੇ ਨਾਲ ਹੀ ਜੱਸੀ ਜਸਰਾਜ ਨੇ ਲੋਕਾਂ ਦਾ ਉਤਸ਼ਾਹ ਵਧਾਉਂਦਿਆਂ ਜੈਕਾਰੇ ਵੀ ਲਗਾਏ। ਦੱਸ ਦੇਈਏ ਕਿ ਜੱਸੀ ਜਸਰਾਜ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੀ ਹਿੱਸਾ ਰਹਿ ਚੁੱਕੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ’ਚ ਉਨ੍ਹਾਂ ਦਾ ਸਫਰ ਜ਼ਿਆਦਾ ਦੇਰ ਨਹੀਂ ਚੱਲਿਆ।

Facebook Comments

Advertisement

Trending