ਪੰਜਾਬੀ
ਖਾਲਸਾ ਕਾਲਜ ਸੁਧਾਰ ਦੀ ਹੋਈ ਆਨ-ਲਾਈਨ ਤੇ ਆਫ-ਲਾਈਨ ਐਲੂਮਨੀ ਮੀਟ
Published
3 years agoon
ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ ਦੀ ਸਲਾਨਾ ਐਲੂਮਨੀ ਮੀਟ ਸਫਲਤਾ ਪੂਰਵਕ ਕਰਵਾਈ ਗਈ। ਇਸ ਮੀਟ ਦੇ ਆਰੰਭ ਵਿਚ ਕਾਲਜ ਦੇ ਪੁਰਾਣੇ ਵਿਿਦਆਰਥੀ ਸਵ: ਕਰਨਲ ਜਸਵੰਤ ਸਿੰਘ, ਪ੍ਰਿੰ: ਭਗਵੰਤ ਸਿੰਘ, ਸ੍ਰ: ਰਣਜੀਤ ਸਿੰਘ ਤੱਖਰ, ਇੰਜੀ. ਅਮਰਜੀਤ ਸਿੰਘ ਥਿੰਦ ਮੋਹੀ ਤੇ ਕਰਮਚਾਰੀ ਪ੍ਰਿੰ. ਤਰਸੇਮ ਬਾਹੀਆ, ਡਾ. ਸੁਰਜੀਤ ਸਿੰਘ ਹਾਂਸ ਤੇ ਗਰਾਊਂਡ ਮੈਨ, ਸ੍ਰੀ ਰਾਮ ਲੋਹਟ ਦੇ ਅਕਾਲ ਚਲਾਣਾ ਕਰ ਜਾਣ ‘ਤੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਐਲੂਮਨੀ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਤੇ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਸਾਰੇ ਵਿਦਿਆਰਥੀਆ ਨੂੰ ‘ਜੀ ਆਇਆ ਨੂੰ’ ਆਖਿਆ ਅਤੇ ਕਾਲਜ ਨਾਲ ਆਪਣੀ ਸਾਂਝ ਇਸੇ ਤਰ੍ਹਾਂ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸੇ ਵੀ ਸੰਸਥਾ ਦੇ ਵਿਕਾਸ ਵਿਚ ਉੱਥੋਂ ਦੇ ਪੁਰਾਣੇ ਵਿਿਦਆਰਥੀਆਂ ਦਾ ਮਹੱਤਵਪੂਰਣ ਯੋਗਦਾਨ ਹੁੰਦਾ ਹੈ। ਇਸ ਲਈ ਖਾਲਸਾ ਕਾਲਜ ਸਧਾਰ ਦੇ ਵਿਕਾਸ ਲਈ ਵੀ ਅਸੀਂ ਆਪਣੇ ਵਿਿਦਆਰਥੀਆਂ ਨੂੰ ਕਾਲਜ ਨਾਲ ਜੁੜਨ ਦਾ ਨਿੱਘਾ ਸੱਦਾ ਦਿੰਦੇ ਹਾਂ।
ਐਸੋਸੀਏਸ਼ਨ ਦੇ ਸਕੱਤਰ ਡਾ: ਬਲਜਿੰਦਰ ਸਿੰਘ ਨੇ ਐਸੋਸੀਏਸ਼ਨ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਪ੍ਰਿੰ. ਮਨਜੀਤ ਸਿੰਘ ਖੱਟੜਾ ਨੇ ਸੰਬੋਧਨ ਕਰਦਿਆਂ ਕਾਲਜ ਨਾਲ ਜੁੜੀਆਂ ਆਪਣੀਆ ਯਾਦਾਂ ਸਾਝੀਆਂ ਕੀਤੀਆਂ। ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆ ਵਲੋਂ ਵਿਭਾਗ ਮੁਖੀ ਡਾ. ਸੋਨੀਆ ਅਹੂਜਾ ਦੀ ਅਗਵਾਈ ਵਿਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੀਟ ਦੇ ਅੰਤ ਵਿਚ ਕਾਲਜ ਦੀ ਭੰਗੜਾ ਟੀਮ ਵਲੋ ਭੰਗੜੇ ਦੀ ਪੇਸਕਾਰੀ ਕੀਤੀ ਗਈ।
You may like
-
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਇਆ ਸੈਮੀਨਾਰ
-
ਗੁਰੂ ਹਰਿਗੋਬਿੰਦ ਖਾਲਸਾ ਕਾਲਜ ਵਿਚ ਮਨਾਇਆ ਸਵੱਛਤਾ ਦਿਵਸ
-
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ‘ਤੀਆਂ’ ਦਾ ਤਿਉਹਾਰ
-
ਸੁਧਾਰ ਕਾਲਜ ਵਿਚ ਸੌ ਤੋਂ ਵੱਧ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ
-
ਸੈਕਰਡ ਸੋਲ ਕਾਨਵੈਂਟ ਸਕੂਲ ਵਿੱਚ ਮਨਾਇਆ ਗਿਆ ‘ਤੀਆਂ ‘ਦਾ ਤਿਉਹਾਰ
-
ਜੀ.ਐਚ.ਜੀ. ਖਾਲਸਾ ਕਾਲਜ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ