ਲੁਧਿਆਣਾ : ਅਕਾਲੀ ਦਲ ਦੇ ਸੱਤਾ ਵਿਚ ਆਉਣ ਤੇ ਸਨਅਤੀ ਖੇਤਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ ਤੇ ਅਕਾਲੀ ਸਰਕਾਰ ਵੱਲੋ ਲੈ ਕੇ ਲਿਆਂਦਾ ਸਾਈਕਲ ਵੈਲੀ ਪ੍ਰੋਜੈਕਟ ਸਰਕਾਰ ਬਣਨ ਦੇ 6 ਮਹੀਨੇ ਵਿਚ ਪੂਰਾ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਫੇਰੀ ਦੌਰਾਨ ਸਨਅਤੀ ਸਲਾਹਕਾਰ ਗੁਰਮੀਤ ਸਿੰਘ ਕੁਲਾਰ ਦੇ ਗ੍ਰਹਿ ਵਿਖੇ ਸਨਅਤਕਾਰਾਂ ਨੂੰ ਜਾਣਕਾਰੀ ਦਿੱਤੀ।
ਭਾਰਤ ਦੇ ਕੁੱਲ ਸਾਈਕਲ ਅਤੇ ਸਿਲਾਈ ਮਸ਼ੀਨ ਉਦਯੋਗ ਦਾ 75 ਫੀਸਦੀ ਤੋਂ ਵੱਧ ਲੁਧਿਆਣਾ ਤੋਂ ਸੰਚਾਲਿਤ ਹੁੰਦਾ ਹੈ, ਜਿਸ ਵਿੱਚੋਂ 90 ਫੀਸਦੀ ਮਿਕਸਡ ਲੈਂਡ ਯੂਜ਼ ਖੇਤਰਾਂ ਤੋਂ ਸੰਚਾਲਿਤ ਹਨ ਅਤੇ ਐਮਐਸਐਮਈ ਅਧੀਨ ਰਜਿਸਟਰਡ ਇਹ ਛੋਟੀਆਂ ਇਕਾਈਆਂ ਪਿਛਲੇ 60 ਸਾਲਾਂ ਤੋਂ ਵੱਡੀਆਂ ਇਕਾਈਆਂ ਨੂੰ ਲਾਜ਼ਮੀ ਉਤਪਾਦਾਂ ਦੀ ਪੂਰਤੀ ਕਰ ਰਹੀਆ ਹਨ।
ਸਰਕਾਰ ਆਉਣ ‘ਤੇ ਇਨਾਂ ਮਿਕਸਡ ਲੈਂਡ ਯੂਜ਼ ਖੇਤਰ ਛੋਟੇ, ਮਾਈਕਰੋ ਅਤੇ ਸਮਾਲ ਯੂਨਿਟਾਂ ਲਈ ਸਥਾਈ ਤੌਰ ‘ਤੇ ਸਥਾਪਤ ਕੀਤੇ ਜਾਣਗੇ। ਬਾਦਲ ਨੇ ਕਿਹਾ ਕਿ ਕੋਵਿਡ ਲਾਕਡਾਊਨ ਕਾਰਨ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ, ਨੂੰ ਰਾਹਤ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਵਿਚ ਬਿਜਲੀ ਸਰਪਲਸ ਕੀਤੀ ਸੀ, ਪਰ ਹੁਣ ਸਰਦੀਆਂ ਵਿਚ ਵੀ ਬਿਜਲੀ ਦੇ ਕੱਟ ਲਗ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਆਉਣ ਤੇ ਸਸਤੀ ਤੇ ਲਗਾਤਾਰ ਬਿਜਲੀ ਪੂਰਤੀ ਮੁਹਈਆ ਕਰਵਾਈ ਜਾਵੇਗੀ।
ਸੋਲਰ ਪਾਵਰ ਲਈ ਇੱਕ ਨੀਤੀ ਪੇਸ਼ ਕਰੇਗੀ, ਜਿਸ ਨਾਲ ਸੋਲਰ ਪਾਵਰ ਦੀ ਕੈਪੀਟਲ ਖਪਤ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਸ ਮੌਕੇ ਹਲਕਾ ਦੱਖਣੀ ਤੋ ਉਮੀਦਵਾਰ ਹੀਰਾ ਸਿੰਘ ਗਾਬੜੀਆ, ਹਲਕਾ ਆਤਮ ਨਗਰ ਤੋ ਉਮੀਦਵਾਰ ਹਰੀਸ਼ ਰਾਏ ਢਾਂਡਾ ਸਮੇਤ ਵੱਡੀ ਗਿਣਤੀ ਵਿਚ ਸਨਅਤਕਾਰ ਹਾਜ਼ਰ ਸਨ।