ਅਪਰਾਧ
ਲੁਧਿਆਣਾ ‘ਚ ਨੌਜਵਾਨ ਨੇ ਨਾਬਾਲਗ ਨੂੰ ਹੋਟਲ ‘ਚ ਬੁਲਾ ਕੇ ਕੀਤਾ ਦੁਸ਼ਕਰਮ
Published
3 years agoon

ਲੁਧਿਆਣਾ : ਨੌਜਵਾਨ ਨੇ ਪਹਿਲਾਂ ਫੇਸਬੁੱਕ ‘ਤੇ 14 ਸਾਲਾ ਨਾਬਾਲਗ ਨਾਲ ਦੋਸਤੀ ਕੀਤੀ ਅਤੇ ਬਾਅਦ ‘ਚ ਉਸ ਨੂੰ ਹੋਟਲ ਬੁਲਾਇਆ ਅਤੇ ਨਾਬਾਲਗਾ ਨਾਲ ਦੁਸ਼ਕਰਮ ਕੀਤਾ। ਹੁਣ ਥਾਣਾ ਹੈਬੋਵਾਲ ਪੁਲਿਸ ਨੇ ਉਸ ਦੇ ਨਾਲ ਆਈ ਅਣਪਛਾਤੀ ਲੜਕੀ ਖ਼ਿਲਾਫ਼ ਜਬਰ ਜਨਾਹ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਏਐਸਆਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪੀਏਯੂ ਕੈਂਪਸ ਦੇ ਰਹਿਣ ਵਾਲੇ 21 ਸਾਲਾ ਸਾਗਰ ਵਜੋਂ ਹੋਈ ਹੈ। ਉਸ ਦੀ ਮਾਂ ਪੀਏਯੂ ਵਿੱਚ ਕਲਾਸ ਚੋਥਾ ਦੀ ਕਰਮਚਾਰੀ ਹੈ। ਪੁਲਸ ਨੇ ਹੈਬੋਵਾਲ ਦੇ ਗੋਪਾਲ ਨਗਰ ਦੀ ਰਹਿਣ ਵਾਲੀ ਲੜਕੀ ਦੀ ਮਾਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ। ਆਪਣੇ ਬਿਆਨ ਵਿਚ ਉਸ ਨੇ ਕਿਹਾ ਕਿ ਉਸ ਦੀ 14 ਸਾਲਾ ਧੀ ਦੀ ਫੇਸਬੁੱਕ ‘ਤੇ ਨੌਜਵਾਨ ਨਾਲ ਦੋਸਤੀ ਹੋ ਗਈ। ਇਕ ਦਿਨ ਪਹਿਲਾਂ ਉਸ ਦੀ ਬੇਟੀ ਘਰ ਤੋਂ ਸਕੂਲ ਗਈ ਸੀ। ਜਿੱਥੇ ਉਸ ਨੂੰ ਇਕ ਔਰਤ ਮਿਲੀ, ਜੋ ਖੁਦ ਨੂੰ ਸਾਗਰ ਦੀ ਭੈਣ ਦੱਸਦੀ ਸੀ।
ਲੜਕੀ ਨੇ ਦੱਸਿਆ ਕਿ ਸਾਗਰ ਨੇ ਉਸ ਨੂੰ ਹੈਬੋਵਾਲ ਵਿਖੇ ਭੂਰੀ ਵਾਲੇ ਗੁਰਦੁਆਰੇ ਨੇੜੇ ਬੁਲਾਇਆ ਹੈ। ਮੁਲਜ਼ਮ ਉਸ ਦੀ ਧੀ ਨੂੰ ਹੋਟਲ ਲੈ ਗਿਆ। ਉਸ ਨੇ ਆਪਣੀ ਧੀ ਨੂੰ ਉਥੇ ਲਿਜਾ ਕੇ ਉਸ ਨਾਲ ਗਲਤ ਕੰਮ ਕੀਤਾ। ਏ ਐੱਸ ਆਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ। ਉਸ ਦੀ ਗ੍ਰਿਫਤਾਰੀ ਲਈ ਉਸ ਦੇ ਠਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਲੁਧਿਆਣਾ: ਮਹਿਲਾ ਕਾਂਸਟੇਬਲ ਖਿਲਾਫ ਰੇ. ਪ ਮਾਮਲੇ ‘ਚ ਵੱਡੀ ਕਾਰਵਾਈ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਜਲੰਧਰ ਟਰੈਵਲ ਏਜੰਟ ਬ/ਲਾਤਕਾਰ ਮਾਮਲੇ ‘ਚ ਆਇਆ ਨਵਾਂ ਮੋੜ