ਲੁਧਿਆਣਾ : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅੱਜ ਬੁੱਧਵਾਰ ਤੋਂ ਪੰਜਾਬ ਦੀ ਸਿਆਸੀ ਅਖਾੜੇ ਵਿੱਚ ਉਤਰ ਆਈ ਹੈ । ਸਮ੍ਰਿਤੀ ਇਰਾਨੀ ਨੇ ਲੁਧਿਆਣਾ ਪਹੁੰਚ ਕੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬੀਆਂ ਨੂੰ ਇਨਸਾਫ਼ ਨਹੀਂ ਦਿਵਾ ਸਕੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨੂੰ ਟੁਕੜੇ-ਟੁਕੜੇ ਗੈਂਗ ਦਾ ਨੇਤਾ ਦੱਸਿਆ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ‘ਤੇ ਹੀ ਵਿਕਾਸ ਹੋਵੇਗਾ। ਇਸ ਤੋਂ ਪਹਿਲਾਂ ਸਮ੍ਰਿਤੀ ਦਾ ਹੈਲੀਕਾਪਟਰ ਪੀਏਯੂ ਹੈਲੀਪੈਡ ‘ਤੇ ਉਤਰਿਆ। ਇੱਥੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਅਤੇ ਵਿਕਰਮ ਸਿੰਘ ਸਿੱਧੂ ਨੇ ਸਵਾਗਤ ਕੀਤਾ।
ਸਮ੍ਰਿਤੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਰਹੱਦ ‘ਤੇ ਪਾਕਿਸਤਾਨ ਨਾਲ ਦੋ-ਦੋ ਹੱਥ ਕਰ ਰਹੇ ਹਨ ਅਤੇ ਰਾਹੁਲ ਗਾਂਧੀ ਨੇ ਉਸ ਸਖਸ਼ ਨੂੰ ਪੰਜਾਬ ਦਾ ਮੁਖੀ ਬਣਾਇਆ, ਜੋ ਦੁਸ਼ਮਣ ਨਾਲ ਗਲੇ ਲੱਗ ਮਿਲਦਾ ਹੈ। ਸਮ੍ਰਿਤੀ ਇਰਾਨੀ ਦੁਪਹਿਰ ਕਰੀਬ ਢਾਈ ਵਜੇ ਖੰਨਾ ਪਹੁੰਚੇਗੀ। ਇਥੇ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਦੇ ਹੱਕ ਚ ਰੈਲੀ ਨੂੰ ਸੰਬੋਧਨ ਕਰਨਗੇ।