ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੈ ਤਲਵਾੜ ਨੂੰ ਚੋਣ ਪ੍ਰਚਾਰ ਦੇ ਦੌਰਾਨ ਵਾਰਡ ਨੰਬਰ 7 ਦੇ ਸੈਂਕੜੇ ਨਿਵਾਸੀਆਂ ਸਮੇਤ ਹੋਰ ਕਈ ਥਾਵਾਂ ‘ਤੇ ਲੱਡੂਆਂ ਨਾਲ ਤੋਲ ਕੇ ਉਨ੍ਹਾਂ ਦੇ ਵਿਧਾਇਕ ਕਾਰਜਕਾਲ ਵਿਚ ਕਰਵਾਏ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਤਲਵਾੜ ਨੇ ਵਾਰਡ ਨੰਬਰ 18 ਦੇ ਸੈਕਟਰ 32 ਏ. ਵਿਚ ਘਰ ਘਰ ਪ੍ਰਚਾਰ ਅਤੇ ਨੁੱਕੜ ਮੀਟਿੰਗਾਂ, ਵਾਰਡ ਨੰਬਰ 14 ਦੇ ਵਿਜੈ ਨਗਰ ਵਿਚ ਘਰ-ਘਰ ਪ੍ਰਚਾਰ ਕਰ ਸਥਾਨਕ ਨਿਵਾਸੀਆਂ ਤੋਂ ਵੋਟ ਮੰਗੇ, ਵਾਰਡ ਨੰਬਰ 6, ਵਾਰਡ ਨੰਬਰ 9, ਵਾਰਡ ਨੰਬਰ 13, ਵਾਰਡ ਨੰਬਰ 15,ਵਾਰਡ ਨੰਬਰ 17, ਵਾਰਡ ਨੰਬਰ 23 ਵਿਚ ਵੱਖ-ਵੱਖ ਥਾਵਾਂ ਤੇ ਜਨਸਭਾਵਾਂ ਨੂੰ ਸੰਬੋਧਿਤ ਕੀਤਾ।
ਵਾਰਡ ਨੰਬਰ 19 ਵਿਚ ਮਹਿਲਾ ਸ਼ਕਤੀ ਨੇ ਘਰ-ਘਰ ਜਾ ਕੇ ਵੋਟ ਮੰਗੇ। ਇਸ ਦੌਰਾਨ ਸੰਜੈ ਤਲਵਾੜ ਨੇ ਵਾਰਡ ਨੰਬਰ 12 ਵਿਚ ਕਾੌਸਲਰ ਨਰੇਸ਼ ਉੱਪਲ ਦੀ ਪ੍ਰੇਰਣਾ ਨਾਲ ਭਾਜਪਾ ਐਸ. ਸੀ ਮੋਰਚਾ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਵਿਨੋਦ ਕੁਮਾਰ, ਕੇਦਾਰ ਨਾਥ, ਰਾਮਮੂਰਤੀ, ਲਾਲ ਸੋਹਣ, ਗੁਰਬਖਸ਼ ਸਿੰਘ, ਲਲਿਤ ਕੁਮਾਰ ਦਾ ਸਵਾਗਤ ਕਰ ਕਾਂਗਰਸ ਵਿਚ ਸ਼ਾਮਿਲ ਕਰਵਾਇਆ।
ਸ੍ਰੀ ਤਲਵਾੜ ਨੇ ਵਿਧਾਨ ਸਭਾ ਪੂਰਬੀ ਵਿਚ ਆਪਣੇ ਕਾਰਜਕਾਲ ਵਿਚ ਹੋਏ ਵਿਕਾਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਕੱਲੇ ਵਾਰਡ ਨੰਬਰ 7 ਵਿਚ ਹੀ ਗੱਲੀਆਂ, ਸੜਕਾਂ ਦੀ ਉਸਾਰੀ, ਸ਼ੁਧ ਪਾਣੀ ਦੀ ਸਪਲਾਈ ਲਈ ਟਿਊਬਵੈਲ, ਸੀਵਰੇਜ ਲਾਈਨ ਵਿਚ ਸੁਧਾਰ ਸਹਿਤ ਸਟਰੀਟ ਲਾਇਟਾਂ ਦੀ ਵਿਵਸਥਾ ਤੇ 33 ਕਰੋੜ, 25 ਲੱਖ 57 ਹਜਾਰ 306 ਰੁਪਏ ਖਰਚ ਹੋਏ ਹਨ। ਉਨ੍ਹਾਂ ਨੇ ਹਲਕੇ ਦੀ ਜਨਤਾ ਅਪੀਲ ਕੀਤੀ ਕਿ ਉਹ ਝੂਠੇ ਵਾਅਦੇ ਕਰ ਵੋਟ ਬਟੋਰਣ ਵਾਲੇ ਉਮੀਦਵਾਰਾਂ ਤੋਂ ਸੁਚੇਤ ਰਹਿੰਦੇ ਹੋਏ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖ ਕੇ ਵੋਟ ਕਰੋ।