Connect with us

ਅਪਰਾਧ

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਅਗਵਾ, ਹਫ਼ਤੇ ਬਾਅਦ ਘਰ ਆਈ ਲੜਕੀ

Published

on

Minor girl abducted for cheating on marriage, girl returns home a week later

ਲੁਧਿਆਣਾ   :   ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਅਗਵਾ ਕਰ ਲੈਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਕਿਸੇ ਤਰ੍ਹਾਂ ਮੁਲਜ਼ਮ ਦੇ ਚੁੰਗਲ ‘ਚੋਂ ਭੱਜ ਕੇ ਨਿਕਲੀ ਨਾਬਾਲਗ ਲੜਕੀ ਆਪਣੇ ਘਰ ਪਹੁੰਚੀ ਤੇ ਮਾਪਿਆਂ ਨੂੰ ਆਪ ਬੀਤੀ ਦੱਸੀ । ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਉਪਰ ਦਾਣਾ ਮੰਡੀ ਗਿੱਲ ਰੋਡ ਦੇ ਰਹਿਣ ਵਾਲੇ ਸੰਚਿਤ ਅਰੋੜਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ 17 ਵਰ੍ਹਿਆਂ ਦੀ ਧੀ 2 ਫਰਵਰੀ ਨੂੰ ਘਰ ਤੋਂ ਦੁੱਧ ਲੈਣ ਗਈ ਪਰ ਰਸਤੇ ‘ਚੋਂ ਹੀ ਉਸ ਨੂੰ ਸੰਚਿਤ ਅਰੋੜਾ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ । ਇਕ ਹਫ਼ਤੇ ਬਾਅਦ ਲੜਕੀ ਮੁਲਜ਼ਮ ਦੇ ਚੁੰਗਲ ਚੋਂ ਛੁੱਟ ਕੇ ਘਰ ਵਾਪਸ ਆਈ ਤੇ ਉਸ ਨੇ ਦੱਸਿਆ ਮੁਲਜ਼ਮ ਸੰਚਿਤ ਅਰੋੜਾ ਆਪਣੀ ਮਾਮੀ ਨਾਲ ਮਿਲ ਕੇ ਉਸ ਨੂੰ ਵਰਗਲਾ ਕੇ ਉੱਤਰ ਪ੍ਰਦੇਸ਼ ਲੈ ਗਿਆ ਸੀ ।

Facebook Comments

Trending