ਲੁਧਿਆਣਾ : ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਰਿਹਾ ਹੈ ਪਰ ਪਿਛਲੇ 2 ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਫਿਰ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵੱਧ ਗਿਆ ਹੈ ਜਦਕਿ ਨਵੇਂ ਮਾਮਲਿਆਂ ਦੀ ਗਿਣਤੀ ਦਾ ਅੰਕੜਾ ਪਿਛਲੇ ਦਿਨਾਂ ਦੇ ਮੁਕਾਬਲੇ ਹੋਰ ਨਿਵਾਣ ਵਲ ਗਿਆ ਹੈ।
ਸਿਵਲ ਸਰਜਨ ਡਾ. ਐਸ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਅੱਜ ਲੁਧਿਆਣਾ ਵਿੱਚ 81 ਨਵੇਂ ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਵਿੱਚੋਂ 63 ਪੀੜ੍ਹਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ ਜਦਕਿ 18 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 6 ਜਣਿਆਂ ਦੀ ਮੌਤ ਹੋਈ ਹੈ | ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਅੱਜ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ 88 ਸਾਲਾ ਮਿ੍ਤਕ ਮਰੀਜ਼ ਵਾਸੀ ਗੁਰਪਾਲ ਨਗਰ ਜੋ ਦੀਪ ਹਸਪਤਾਲ ਵਿਚ, 80 ਸਾਲਾ ਔਰਤ ਮਰੀਜ਼ ਵਾਸੀ ਭਾਈ ਰਣਧੀਰ ਸਿੰਘ ਨਗਰ ਜੋ ਰਘੂਨਾਥ ਹਸਪਤਾਲ ਵਿਚ, 77 ਸਾਲਾ ਮਿ੍ਤਕ ਮਰੀਜ਼ ਵਾਸੀ ਗੁੜੇ ਜੋ ਫੋਰਟਿਸ ਹਸਪਤਾਲ ਵਿਚ ਦਾਖਲ ਸੀ, ਸ਼ਾਮਲ ਹੈ।
ਉਕਤ ਮਰੀਜ਼ਾਂ ਤੋਂ ਇਲਾਵਾ 64 ਸਾਲਾ ਮਿ੍ਤਕ ਮਰੀਜ਼ ਵਾਸੀ ਮਾਛੀਵਾੜਾ ਅਤੇ 54 ਸਾਲਾ ਮਿ੍ਤਕ ਮਰੀਜ਼ ਵਾਸੀ ਭਾਈ ਰਣਧੀਰ ਸਿੰਘ ਨਗਰ ਦੀ ਵੀ ਮੌਤ ਹੋ ਗਈ ਹੈ। ਮਿ੍ਤਕਾਂ ਵਿਚ ਇਕ ਮਿ੍ਤਕ ਮਰੀਜ਼ ਜ਼ਿਲ੍ਹਾ ਰੋਪੜ ਨਾਲ ਸਬੰਧਿਤ ਹੈ।