ਲੁਧਿਆਣਾ : ਪੀਏਯੂ ਦੇ ਸਾਬਕਾ ਵਿਦਿਆਰਥੀ ਅਤੇ ਪਸਾਰ ਸਿੱਖਿਆ ਵਿਭਾਗ ਦੇ ਸੇਵਾਮੁਕਤ ਪ੍ਰੋਫ਼ੈਸਰ ਡਾ ਦਵਿੰਦਰ ਸਿੰਘ ਨੂੰ ਬੀਤੇ ਦਿਨੀਂ ਕੈਨੇਡਾ ਵਿੱਚ ਪੰਜਾਬ ਰਤਨ ਨਾਂ ਹੇਠ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਸਮਾਜ ਲਈ ਵੱਡੀ ਪੱਧਰ ਤੇ ਦਿੱਤੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ।
ਆਲ ਇੰਡੀਆ ਇੰਟਲੈਕਚੂਅਲਜ਼ ਆਰਗੇਨਾਈਜ਼ੇਸ਼ਨ ਵੱਲੋਂ 44 ਵੀਂ ਸਲਾਨਾ ਇੱਕਤਰਤਾ ਇਹ ਸਨਮਾਨ ਡਾ ਦਵਿੰਦਰ ਸਿੰਘ ਹੁਰਾਂ ਨੂੰ ਪ੍ਰਾਪਤ ਹੋਇਆ। ਡਾ ਦਵਿੰਦਰ ਸਿੰਘ ਨੇ 1982 ਵਿੱਚ ਪੀਐਚ ਡੀ ਕਰਕੇ ਪੀਏਯੂ ਵਿੱਚ ਸਹਾਇਕ ਨਿਰਦੇਸ਼ਕ ਸੰਚਾਰ ਵਜੋਂ ਕਾਰਜ ਸ਼ੁਰੂ ਕੀਤਾ। ਉਸ ਤੋਂ ਬਾਅਦ ਉਹ ਸੀਨੀਅਰ ਪ੍ਰੋਫੈਸਰ ਪਸਾਰ ਸਿੱਖਿਆ ਵਜੋਂ 2012 ਵਿੱਚ ਸੇਵਾਮੁਕਤ ਹੋਏ।
ਉਨ੍ਹਾਂ ਦੇ ਨਾਂ ਹੇਠਾਂ 100 ਤੋਂ ਵਧੇਰੇ ਪਸਾਰ ਲੇਖ, ਦੋ ਕਿਤਾਬਾਂ ਦੇ ਅਧਿਆਏ, ਗਿਆਰਾਂ ਬੁਲੇਟਨ ਅਤੇ ਚਾਲੀ ਹੋਰ ਪ੍ਰਕਾਸ਼ਨਾਵਾਂ ਦਰਜ ਹਨ। ਉਨ੍ਹਾਂ ਨੇ 60 ਤੋਂ ਉੱਪਰ ਪਸਾਰ ਭਾਸ਼ਣ ਅਤੇ 55 ਦੇ ਕਰੀਬ ਰੇਡੀਓ ਟੈਲੀਵਿਜ਼ਨ ਵਾਰਤਾਲਾਪਾਂ ਵਿੱਚ ਹਿੱਸਾ ਲਿਆ। ਉਹ 50 ਦੇ ਕਰੀਬ ਖੋਜ ਪ੍ਰਾਜੈਕਟਾਂ ਦਾ ਹਿੱਸਾ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੇ ਕੋਰਸਾਂ ਵਿੱਚ 100 ਦੇ ਕਰੀਬ ਵਿਦਿਆਰਥੀਆਂ ਦੀ ਅਗਵਾਈ ਕੀਤੀ। ਪਸਾਰ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਦੋ ਹਜਾਰ ਅੱਠ ਵਿੱਚ ਸਨਮਾਨਿਤ ਕੀਤਾ ਗਿਆ।