ਲੁਧਿਆਣਾ : ਸਥਾਨਕ ਪਿੰਡ ਭੋਲੇਵਾਲ ਜਦੀਦ ਨੇੜੇ ਛਾਪਾਮਾਰੀ ਕਰ ਕੇ ਪੁਲਿਸ ਨੇ ਦੱਸ ਬੋਤਲਾਂ ਨਾਜਾਇਜ਼ ਸ਼ਰਾਬ ਅਤੇ 6 ਹਜ਼ਾਰ ਲੀਟਰ ਲਾਹਨ ਬਰਾਮਦ ਕੀਤਾ ਹੈ। ਜਦਕਿ ਸ਼ਰਾਬ ਦਾ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਭੋਲੇਵਾਲ ਜਦੀਦ ਪਿੰਡ ਨੇੜੇ ਸ਼ਰਾਬ ਤਿਆਰ ਕਰ ਰਹੇ ਹਨ, ਜਦੋਂ ਪੁਲਿਸ ਨੇ ਛਾਪਾਮਾਰੀ ਕੀਤੀ ਤਾਂ ਕਥਿਤ ਦੋਸ਼ੀ ਉੱਥੋਂ ਫ਼ਰਾਰ ਹੋ ਗਿਆ।
ਪੁਲਿਸ ਨੇ ਉੱਥੋਂ 6 ਹਜ਼ਾਰ ਲੀਟਰ ਲਾਹਨ ਦੱਸ ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਰਮੇਸ਼ ਸਿੰਘ ਵਾਸੀ ਭੋਲੇਵਾਲ ਜਦੀਦ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।