Connect with us

ਪੰਜਾਬੀ

ਸ੍ਰੀ ਆਤਮ ਵੱਲਭ ਜੈਨ ਕਾਲਜ ‘ਚ ਮਨਾਇਆ ਬਸੰਤ ਪੰਚਮੀ ਦਾ ਤਿਓਹਾਰ

Published

on

Basant Panchami festival celebrated at Sri Atam Vallabh Jain College

ਲੁਧਿਆਣਾ :  ਸ੍ਰੀ ਆਤਮ ਵੱਲਭ ਜੈਨ ਕਾਲਜ ‘ਚ ਰੁੱਤਾਂ ਦੀ ਰਾਣੀੌ ਬਸੰਤ ਰੁੱਤ ਦੇ ਆਗਾਜ਼ ਦਾ ਤਿਓਹਾਰ ਬਸੰਤ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ‘ਚ ਸਰਸਵਤੀ ਪੂਜਨ ਕੀਤਾ ਗਿਆ। ਬਸੰਤ ਰੁੱਤ ਵਿਚ ਪੀਲੇ ਰੰਗ ਦੇ ਵਿਸ਼ੇਸ਼ ਮਹੱਤਵ ਨੂੰ ਦੇਖਦੇ ਹੋਏ ਕਾਲਜ ਵੱਲੋਂ ਮਿੱਠੇ ਪੀਲੇ ਚੌਲਾਂ ਦਾ ਲੰਗਰ ਲਗਾਇਆ ਗਿਆ । ਸਰਸਵਤੀ ਮਾਤਾ ਅੱਗੇ ਅਰਦਾਸ ਕੀਤੀ ਗਈ ਕਿ ਵਿਸ਼ਵ ਜਲਦੀ ਤੋਂ ਜਲਦੀ ਕੋਰੋਨਾ ਮਹਾਂਮਾਰੀ ਤੋਂ ਮੁਕਤ ਹੋਵੇ।

ਇਸ ਮੌਕੇ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਨੇ ਭਾਰਤੀ ਸੱਭਆਿਚਾਰ ‘ਚ ਅਹਮਿ ਸਥਾਨ ਰੱਖਣ ਵਾਲੇ ਬਸੰਤ ਪੰਚਮੀ ਦੇ ਤਿਓਹਾਰ ਸੰਬੰਧੀ ਨੌਜਵਾਨ ਵਿਦਿਆਰਥੀਆਂ ਲਈ ਸੰਦੇਸ਼ ਜਾਰੀ ਕਰਦੇ ਹੋਏ ਆਖਿਆ ਕਿ ਕੁਦਰਤ ਦਾ ਹਰ ਰੰਗ ਆਪਣੇ ਆਪ ਦੇ ਵਿਚ ਵਿਸ਼ੇਸ਼ ਹੈ ਪਰ ਅੱਤ ਦੀ ਸਰਦੀ ਤੋਂ ਬਾਅਦ ਆਉਣ ਵਾਲਾ ਬਸੰਤ ਇਸ ਗੱਲ ਦੀ ਸੇਧ ਦਿੰਦਾ ਹੈ ਕਿ ਔਕੜਾਂ ਜਿੰਨੀਆਂ ਮਰਜ਼ੀ ਹੋਣ ਇੱਕ ਨਾ ਇੱਕ ਦਿਨ ਖ਼ੁਸ਼ੀਆਂ ਦੇ ਸੂਰਜ ਨੇ ਚੜ੍ਹਨਾ ਹੀ ਹੁੰਦਾ ਹੈ ।

Facebook Comments

Trending