ਪੰਜਾਬੀ
ਸੜਕਾਂ ’ਤੇ ਉੱਤਰੇ ਅਧਿਆਪਕ, No School Not Vote ਦੇ ਨਾਅਰੇ ਲਗਾ ਕੇ ਕੀਤਾ ਪ੍ਰਦਰਸ਼ਨ
Published
3 years agoon
ਲੁਧਿਆਣਾ : ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਨੇ ਸ਼ਨਿੱਚਰਵਾਰ ਜ਼ਿਲ੍ਹੇ ਦੇ ਆਊਟਰ ਏਰੀਏ ’ਚ ਪ੍ਰਦਰਸ਼ਨ ਕੀਤਾ। ਹਾਲਾਂਕਿ ਅਧਿਆਪਕਾਂ ਦਾ ਇਹ ਪ੍ਰਦਰਸ਼ਨ ਸ਼ਾਤਮਈ ਰਿਹਾ। ਹੱਥਾਂ ’ਚ ਬੈਨਰਸ ਫੜ ਕੇ ਅਧਿਆਪਕ ਆਊਟਰ ਏਰੀਏ ’ਚ ਸੜਕ ਦੇ ਇਕ ਕੰਢੇ ਖੜੇ ਰਹੇ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਅਤੇ ਐਸੋਸੀਏਸ਼ਨ ਦੇ ਸੱਦੇ ’ਤੇ ਵਿਭਿੰਨ ਸਕੂਲਾਂ ਦੇ ਅਧਿਆਪਕਾਂ ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ।
ਲੁਧਿਆਣਾ ਵਿੱਚ ਸਮਰਾਲਾ, ਕੋਹਾੜਾ, ਰਾਏਕੋਟ, ਜਗਰਾਉਂ, ਲਾਡੋਵਾਲ ਟੋਲ ਪਲਾਜ਼ਾ, ਮਾਛੀਵਾੜਾ ਵਿੱਚ ਅਧਿਆਪਕ ਸੜਕ ਦੇ ਇੱਕ ਪਾਸੇ ਖੜ੍ਹੇ ਹੋ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ। ਸਾਰਿਆਂ ਦੀ ਇੱਕੋ ਮੰਗ ਸੀ ਕਿ ਹੁਣ ਸਕੂਲ ਖੋਲ੍ਹੇ ਜਾਣ। ਬੈਨਰਾਂ ’ਤੇ ਅਧਿਆਪਕਾਂ ਨੇ ਨੋ ਸਕੂਲ ਨੋਟ ਵੋਟ ਲਿਖਿਆ ਹੋਇਆ ਰੱਖਿਆ।
ਅਧਿਆਪਕਾਂ ਨੇ ਕਿਹਾ ਕਿ ਕੋਵਿਡ-19 ਕਾਰਨ ਸਰਕਾਰ ਵੱਲੋਂ ਸਿਰਫ਼ ਸਕੂਲ ਹੀ ਬੰਦ ਕੀਤੇ ਗਏ ਹਨ ਜਦਕਿ ਬਾਹਰ ਸਭ ਕੁਝ ਖੁੱਲ੍ਹਾ ਹੈ। ਘਰ ਬੈਠੇ ਬੱਚੇ ਸਰੀਰਕ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਹੋ ਰਹੇ ਹਨ। ਆਨਲਾਈਨ ਪੜ੍ਹਾਈ ਕੁਝ ਸਮੇਂ ਲਈ ਠੀਕ ਸੀ ਪਰ ਇਸ ਨੂੰ ਲੰਬੇ ਸਮੇਂ ਤਕ ਜਾਰੀ ਰੱਖਣਾ ਬੱਚਿਆਂ ਲਈ ਹੀ ਨੁਕਸਾਨਦੇਹ ਹੈ।
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫੈਡਰੇਸ਼ਨ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਧਰਨੇ ਮੁਜ਼ਾਹਰੇ ਕੀਤੇ ਜਾਣੇ ਸਨ ਪਰ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੀ ਮਨਜ਼ੂਰੀ ਨਾ ਮਿਲਣ ਕਾਰਨ ਅਧਿਆਪਕਾਂ ਨੂੰ ਬਾਹਰੀ ਖੇਤਰ ਵਿੱਚ ਹੀ ਪ੍ਰਦਰਸ਼ਨ ਕਰਨਾ ਪਿਆ।
ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੇ ਸਕੂਲ ਨਾ ਖੋਲ੍ਹਿਆ ਤਾਂ ਮੁੜ ਮਾਪਿਆਂ ਨੂੰ ਨਾਲ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ। ਉਸ ਅਨੁਸਾਰ ਹਰ ਰੋਜ਼ ਮਾਪਿਆਂ ਦੇ ਸਕੂਲਾਂ ਵਿੱਚ ਫੋਨ ਆ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਹਨ।