ਪੰਜਾਬੀ
ਹਲਕਾ ਗਿੱਲ ‘ਚ ਵਿਧਾਇਕ ਵੈਦ ਨੇ ਕਰਵਾਏ ਕਈ ਸੌ ਕਰੋੜ ਰੁਪਏ ਦੀ ਵਿਕਾਸ ਕਾਰਜ
Published
3 years agoon
ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਹੱਕ ਵਿਚ ਪਿੰਡ ਰੰਗੀਆਂ ਵਿਖੇ ਚੋਣ ਜਲਸਾ ਹੋਇਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕਾਂ ਵਲੋਂ ਸ਼ਿਰਕਤ ਕਰਕੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਗਿਆ।
ਇਸ ਸਮੇਂ ਵਿਧਾਇਕ ਵੈਦ ਦੇ ਸਪੁੱਤਰ ਐਡਵੋਕੇਟ ਸੁਖਨ ਵੈਦ ਅਤੇ ਮਾਰਕੀਟ ਕਮੇਟੀ ਚੇਅਰਮੈਨ ਰਣਜੀਤ ਸਿੰਘ ਮਾਂਗਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਵਿਧਾਇਕ ਵੈਦ ਦੀ ਅਗਵਾਈ ਹੇਠ ਕਈ ਸੌ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਨੇਪਰੇ ਚੜੇ ਹਨ, ਜਿਹਨਾਂ ਦੀ ਬਦੌਲਤ ਸੂਝਵਾਨ ਵੋਟਰ ਕਾਂਗਰਸ ਦੇ ਹੱਕ ਵਿਚ ਵੋਟ ਕਰਨਗੇ।
ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਜਿੱਥੇ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ, ਉੱਥੇ ਹਲਕਾ ਗਿੱਲ ਤੋਂ ਵਿਧਾਇਕ ਵੈਦ ਮੁੜ ਭਾਰੀ ਬਹੁਮਤ ਨਾਲ ਜਿੱਤ ਦਰਜ਼ ਕਰਨਗੇ, ਕਿਉਂਕਿ ਮੁੱਖ ਮੰਤਰੀ ਚੰਨੀ ਵਲੋਂ ਸਿਰਫ 111 ਦਿਨ ਦੇ ਕਾਰਜਕਾਲ ਦੌਰਾਨ ਅਜਿਹੇ ਸ਼ਲਾਘਾਯੋਗ ਫ਼ੈਸਲੇ ਕੀਤੇ ਹਨ, ਜੋ ਭਵਿੱਖ ਵਿਚ ਪੰਜਾਬ ਨੂੰ ਸਮਾਜਿਕ ਤੇ ਆਰਥਿਕ ਵਿਕਾਸ ਪੱਖੋਂ ਬੁਲੰਦੀਆਂ ਤੇ ਲੈ ਜਾਣਗੇ।
ਵੈਦ ਅਤੇ ਮਾਂਗਟ ਨੇ ਕਿਹਾ ਅਕਾਲੀ ਸਰਕਾਰ ਸਮੇਂ ਸਕੂਲ ਸਿੱਖਿਆਂ ਤੇ ਸਾਡੇ ਪੰਜ ਕਰੋੜ ਖ਼ਰਚ ਕਰਨ ਦੇ ਮੁਕਾਬਲੇ ਕਾਂਗਰਸ ਸਰਕਾਰ ਸਮੇਂ 26 ਕਰੋੜ ਤੋਂ ਵੱਧ ਦੀ ਰਾਸ਼ੀ ਖ਼ਰਚ ਕੀਤੀ ਜਾ ਚੁੱਕੀ ਹੈ। ਇਸ ਸਮੇਂ ਸਰਪੰਚ ਗੁਰਜੀਤ ਸਿੰਘ ਰੰਗੀਆਂ ਸਮੇਤ ਨਗਰ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਪਿੰਡ ਨੂੰ ਜਾਣ ਵਾਲੇ ਰਸਤੇ ਤੇ ਇਕ ਪੁਲ ਦੀ ਮੰਗ ਨੂੰ ਵਿਧਾਇਕ ਵੈਦ ਵਲੋਂ ਪੂਰਾ ਕੀਤਾ ਗਿਆ ਹੈ, ਜਿਸ ਦੀ ਬਦੌਲਤ ਸਮੂਹ ਨਗਰ ਨਿਵਾਸੀ ਉਮੀਦਵਾਰ ਵੈਦ ਦੇ ਕੰਮਾਂ ਤੋਂ ਖ਼ੁਸ਼ ਤੇ ਸੰਤੁਸ਼ਟ ਹੋਏ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਣਗੇ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਚੇਅਰਮੈਨ ਮੱਕੜ ਆਪ ਦਾ ਚੌਣ ਪ੍ਰਚਾਰ ਕਰਨ ਲਈ ਟੀਮ ਸਮੇਤ ਗਵਾਲੀਅਰ ਰਵਾਨਾ
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ