ਲੁਧਿਆਣਾ : ਪੀਏਯੂ ਦੇ ਕਿਸਾਨ ਕਲੱਬ ਦਾ ਵੱਲੋਂ ਕਰਵਾਇਆ ਜਾਂਦਾ ਮਹੀਨਾਵਾਰ ਮਾਸਿਕ ਵੈਬੀਨਾਰ, ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਸਫਲਤਾ ਨਾਲ ਸੰਪੂਰਨ ਹੋਇਆ। ਇਸ ਵੈਬੀਨਾਰ ਵਿਚ ਕੁੱਲ 72 ਕਿਸਾਨਾਂ ਨੇ ਹਿੱਸਾ ਲਿਆ।
ਆਪਣੀ ਆਰੰਭਲੀ ਟਿੱਪਣੀ ਵਿੱਚ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਅੱਜਕਲ ਮੁਨਾਫੇ ਦਾ ਵਧੇਰੇ ਚੰਗਾ ਸਾਧਨ ਹੈ। ਅੱਜ ਦੀਆਂ ਸਿਹਤ ਅਤੇ ਸਮਾਜ ਦੀਆਂ ਲੋੜਾਂ ਅਨੁਸਾਰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਬੇਹੱਦ ਲਾਜ਼ਮੀ ਹੈ ।ਡਾ ਰਿਆੜ ਨੇ ਪਰਿਵਾਰ ਦੀ ਆਮਦਨ ਵਧਾਉਣ ਦੇ ਲਈ ਖੇਤੀ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਵੱਖ ਵੱਖ ਮਾਹਿਰਾਂ ਜਿਨ੍ਹਾਂ ਵਿਚ ਡਾ ਰੂਮਾ ਦੇਵੀ, ਡਾ ਗੁਰਤੇਗ ਸਿੰਘ, ਡਾ ਅਮਰਜੀਤ ਸਿੰਘ ਅਤੇ ਡਾ ਯੁਵਰਾਜ ਸਿੰਘ ਪਾਂਧਾ ਨੇ ਵੱਖ ਵੱਖ ਵਿਸ਼ਿਆਂ ਉਪਰ ਆਪਣੇ ਵਿਚਾਰ ਪੇਸ਼ ਕੀਤੇ । ਮਾਹਰਾਂ ਨੇ ਸਬਜ਼ੀਆਂ ਦੀ ਕਾਸ਼ਤ,ਫਲਦਾਰ ਬੂਟਿਆਂ ਨੂੰ ਲਾਉਣ, ਕਣਕ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਆਦਿ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਅੰਤ ਵਿੱਚ ਸ੍ਰੀ ਰਵਿੰਦਰ ਭਲੂਰੀਆ ਨੇ ਸਭ ਦਾ ਧੰਨਵਾਦ ਕੀਤਾ