Connect with us

ਪੰਜਾਬੀ

ਹਲਕਾ ਦੱਖਣੀ ਦੇ ਲੋਕ ਗੰਦਗੀ ਅਤੇ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ – ਜਥੇਦਾਰ ਗਾਬੜ੍ਹੀਆ

Published

on

People of Southern constituency are forced to live a life full of filth and hell - Jathedar Gabarhia

ਲੁਧਿਆਣਾ  :  ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਅਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਇਸ ਵਾਰ ਦੀ ਜਿੱਤ ਤੁਹਾਡੀ ਅਪਣੀ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਨੌਜਵਾਨਾਂ, ਬੀਬੀਆਂ ਅਤੇ ਪ੍ਰਵਾਸੀ ਭਾਈਚਾਰੇ ਵਲੋਂ ਦਿੱਤਾ ਜਾ ਰਿਹਾ ਸਹਿਯੋਗ ਕੰਧ ਤੇ ਲਿਖੇ ਸੱਚ ਵਾਂਗ ਦਿਖਾਈ ਦੇ ਰਿਹਾ ਹੈ।

ਜੱਥੇਦਾਰ ਗਾਬੜ੍ਹੀਆ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਪੂਰਨ ਵਿਸ਼ਵਾਸ਼ ਦਿਵਾਇਆ ਕਿ ਅਕਾਲੀ-ਬਸਪਾ ਸਰਕਾਰ ਝੂਠੇ ਲਾਰਿਆਂ ਵਾਲੀ ਨਹੀਂ ਹੋਵੇਗੀ ਸਗੋਂ ਲੋਕ ਹਿਤੈਸ਼ੀ ਤੇ ਵਿਕਾਸ ਵਾਲੀ ਤੁਹਾਡੀ ਅਪਣੀ ਸਰਕਾਰ ਹੋਵੇਗੀ। ਵਿਰੋਧੀਆਂ ਤੇ ਵਰ੍ਹਦੇ ਹੋਏ ਜੱਥੇਦਾਰ ਗਾਬੜ੍ਹੀਆ ਨੇ ਕਿਹਾ ਕਿ ਹਲਕਾ ਦੱਖਣੀ ਦਾ ਵਿਨਾਸ ਲੋਕਾਂ ਨੇ ਆਪਣੇ ਅੱਖੀਂ ਦੇਖਿਆ ਅਤੇ ਹੰਢਾਇਆ।

ਇਸ ਮੌਕੇ ਜਸਪਾਲ ਸਿੰਘ ਸੰਧੂ, ਕੈਪਟਨ ਬਲਵੀਰ ਸਿੰਘ, ਸਤਪਾਲ ਸਿੰਘ, ਪ੍ਰੀਤਮ ਸਿੰਘ ਨੇ ਕਿਹਾ ਕਿ ਹਲਕਾ ਦੱਖਣੀ ਦੇ ਲੋਕ ਗੰਦਗੀ ਅਤੇ ਨਰਕ ਭਰੀ ਜਿੰਦਗੀ ਜਿਉ ਰਹੇ ਹਨ ਅਤੇ ਮੌਜੂਦਾ ਵਿਧਾਇਕ ਫਲੈਕਸਾਂ ਤੇ ਕੀਤੇ ਝੂਠੇ ਵਿਕਾਸ ਦੀਆਂ ਫੋਟੋਆਂ ਛਪਵਾ ਰਹੇ ਹਨ ਜਿਸ ਦਾ ਜਵਾਬ ਹਲਕਾ ਦੱਖਣੀ ਦੇ ਲੋਕ ਅਪਣੇ ਵੋਟ ਦੇ ਅਧਿਕਾਰ ਨਾਲ ਦੇਣ ਲਈ ਤਿਆਰ ਬੈਠੇ ਹਨ।

ਇਸ ਮੌਕੇ ਜੋਗਿੰਦਰ ਸਿੰਘ ਠੇਕੇਦਾਰ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਪ੍ਰੀਤਮ ਸਿੰਘ ਕੈਂਥ, ਡਾ. ਗੁਰਮੀਤ ਸਿੰਘ, ਡਾ. ਜਸਬੀਰ ਸਿੰਘ ਜੱੱਸੀ, ਕੌਂਸਲਰ ਰਖਵਿੰਦਰ ਸਿੰਘ ਗਾਬੜ੍ਹੀਆ, ਮਾਸਟਰ ਜੋਗਵਿੰਦਰ ਸਿੰਘ, ਜਸਵੰਤ ਸਿੰਘ, ਸੁਰਜਨ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਬੀਬੀ ਅਮਰਜੀਤ ਕੌਰ, ਕਰਮ ਸਿੰਘ, ਬੀਬੀ ਸਵਿੰਦਰ ਕੌਰ, ਬੀਬੀ ਗੁਰਮੀਤ ਕੌਰ ਆਦਿ ਹਾਜ਼ਰ ਸਨ।

Facebook Comments

Trending