Connect with us

ਅਪਰਾਧ

ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ, ਚੋਰਾਂ ਨੇ ਉਡਾਏ ਜ਼ਰੂਰੀ ਦਸਤਾਵੇਜ਼

Published

on

Millions of rupees worth of jewelery and cash stolen, important documents stolen by thieves

ਲੁਧਿਆਣਾ :  ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਰ ਚੋਰ ਅਲਮਾਰੀਆਂ ਦੇ ਤਾਲੇ ਤੋੜ ਕੇ ਅੰਦਰੋਂ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਤੇ ਹੱਥ ਸਾਫ ਕਰ ਗਏ। ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਿਸ ਨੇ ਸਤਜੋਤ ਨਗਰ ਧਾਂਦਰਾਂ ਰੋਡ ਦੇ ਰਹਿਣ ਵਾਲੇ ਸੰਜੇ ਗਰੋਵਰ ਦੇ ਬਿਆਨ ਉਪਰ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਾਰੋਬਾਰੀ ਸੰਜੇ ਗਰੋਵਰ ਨੇ ਦੱਸਿਆ ਕਿ ਉਹ ਘਰ ਨੂੰ ਤਾਲੇ ਲਗਾ ਕੇ 23 ਜਨਵਰੀ ਨੂੰ ਪਰਿਵਾਰ ਸਮੇਤ ਰਿਸ਼ਤੇਦਾਰੀ ‘ਚ ਅਮ੍ਰਿਤਸਰ ਗੲੇ ਸਨ। ਹੁਣ ਰਾਤ ਸਾਢੇ 9 ਵਜੇ ਦੇ ਕਰੀਬ ਸੰਜੇ ਜਦ ਵਾਪਿਸ ਪਰਤੇ ਤਾਂ ਉਨ੍ਹਾਂ ਨੇ ਦੇਖਿਆ ਕਿ ਦੋਵਾਂ ਪੋਰਸ਼ਨਾ ਦੇ ਬੈੱਡਰੂਮਾਂ ਦੀਆਂ ਅਲਮਾਰੀਆ ਦੇ ਤਾਲੇ ਟੁੱਟੇ ਹੋਏ ਸਨ ਅਤੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਚੁੱਕੀ ਸੀ। ਚੋਰ ਅਲਮਾਰੀਆ ਚੋਂ ਕੁਝ ਜ਼ਰੂਰੀ ਕਾਗਜ਼ ਵੀ ਲੈ ਗਏ ।

ਸੂਚਨਾ ਤੋਂ ਬਾਅਦ ਥਾਣਾ ਸਦਰ ਦੇ ੲੇਅੈਸਆਈ ਦਵਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ।ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ।

Facebook Comments

Trending