ਲੁਧਿਆਣਾ : ਪੱਛਮੀ ਚੱਕਰਵਾਤ ਦੇ ਇਕ ਵਾਰ ਫਿਰ ਤੋਂ ਸਰਗਰਮ ਹੋਣ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ 3-4 ਫਰਵਰੀ ਨੂੰ ਮੀਂਹ ਪੈ ਸਕਦਾ ਹੈ। ਇਹ ਸੰਭਾਵਨਾ ਚੰਡੀਗੜ੍ਹ ਮੌਸਮ ਵਿਭਾਗ ਨੇ ਪ੍ਰਗਟ ਕਰਦਿਆਂ ਦੱਸਿਆ ਕਿ ਸੀਤ ਲਹਿਰ ਦਾ ਵੀ ਕੁੱਝ ਦਿਨਾਂ ਦੌਰਾਨ ਪੰਜਾਬ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ ਮਾਹਿਰਾਂ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਮੌਸਮ ਨੂੰ ਧਿਆਨ ’ਚ ਰੱਖ ਕੇ ਹੀ ਆਪਣੇ ਖੇਤੀ ਕਾਰਜ ਕਰਨ। ਮੌਸਮ ਵਿਭਾਗ ਮੁਤਾਬਕ ਧੁੱਪ ਨਿਕਲਣ ਨਾਲ ਠੰਡ ਥੋੜ੍ਹੀ ਘੱਟ ਗਈ ਸੀ ਪਰਬੁੱਧਵਾਰ ਨੂੰ ਸਵੇਰ ਦੇ ਸਮੇਂ ਸੰਘਣੀ ਧੁੰਦ ਤੇ ਬੱਦਲਵਾਈ ਹੋਣ ਕਾਰਨ ਠੰਡ ਨੇ ਇਕ ਵਾਰ ਫਿਰ ਜ਼ੋਰ ਫੜ੍ਹ ਲਿਆ।