ਲੁਧਿਆਣਾ : ਖੁਰਾਕ ਸਪਲਾਈ ਵਿਭਾਗ ਵੱਲੋਂ ਸ਼ਹਿਰ ਦੇ ਪੈਟਰੋਲ ਪੰਪਾਂ ਦੀ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਖ਼ਪਤਕਾਰਾਂ ਨੂੰ ਕੋਈ ਮੁਸਕਿਲ ਪੇਸ਼ ਨਾ ਆਵੇ। ਭਾਵੇਂ ਕਿ ਅਨੇਕਾਂ ਪੈਟਰੋਲ ਪੰਪਾਂ ਉਪਰ ਲੋਕਾਂ ਨੂੰ ਬੇਹਤਰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਦੇ ਚਲਦਿਆਂ ਲੋਕਾਂ ਦੇ ਮਨਾਂ ਵਿੱਚ ਨਰਾਜ਼ਗੀ ਵੀ ਪਾਈ ਜਾਂਦੀ ਹੈ।
ਇਸਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿੱਚ ਚੱਲ ਰਹੇ ਕੁੱਝ ਪੈਟਰੋਲ ਪੰਪਾਂ ਉਪਰ ਤੈਨਾਤ ਕੁੱਝ ਕਰਮਚਾਰੀਆਂ ਦੇ ਵਤੀਰੇ ਤੋਂ ਖਪਤਕਾਰ ਪਰੇਸ਼ਾਨ ਨਜ਼ਰ ਆ ਰਹੇ ਹਨ। ਅਨੇਕਾਂ ਹੀ ਪੈਟਰੋਲ ਪੰਪਾਂ ਦੇ ਪਖਾਨਿਆਂ ਦੀ ਹਾਲਤ ਕੋਈ ਜਿਆਦਾ ਚੰਗੀ ਨਹੀਂ, ਅਤੇ ਕੁਝ ਪੰਪਾਂ ‘ਤੇ ਹਵਾ ਭਰਨ ਦੇ ਵੀ ਪੁਖਤਾ ਇੰਤਜਾਮ ਨਹੀਂ ਹਨ। ਜਿਸਦੇ ਚਲਦਿਆ ਲੋਕਾਂ ਨੂੰ ਇਸਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ।
ਭਾਵੇਂ ਕਿ ਤੇਲ ਕੰਪਨੀਆਂ ਅਤੇ ਖੁਰਾਕ ਸਪਲਾਈ ਵਿਭਾਗ ਵੱਲੋਂ ਵੱਖ-ਵੱਖ ਸਮੇਂ ‘ਤੇ ਪੈਟਰੋਲ ਪੰਪਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਪੱਤਰ ਵੀ ਲਿਖੇ ਜਾਂਦੇ ਹਨ ਕਿ ਨਿਯਮਾਂ ਦੀ ਉਲੰਘਣਾ ਕੀ ਕੀਤੀ ਜਾਵੇ ਅਤੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਬੇਹਤਰ ਮੁੱਢਲੀਆਂ ਸਹੂਲਤਾਂ ਵੀ ਮੁਹਇਆ ਕਰਵਾਈਆਂ ਜਾਣ।
ਇਸ ਸਬੰਧੀ ਗਲਬਾਤ ਦੌਰਾਨ ਸਬੰਧਤ ਵਿਭਾਗ ਦੇ ਅਧਿਕਾਰਿਆਂ ਦਾ ਕਹਿਣਾ ਹੈ ਕਿ ਪੈਟਰੋਲ ਪੰਪਾਂ ਦੇ ਕੰਮਕਾਜ ਉਪਰ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ ਤਾਂ ਜੋ ਖਪਤਕਾਰਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅਚਨਚੇਤ ਚੈਕਿੰਗ ਕਰਨ ਲਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।