Connect with us

ਪੰਜਾਬੀ

ਵੈਟਨਰੀ ਯੂਨੀਵਰਸਿਟੀ ਵਿਖੇ ਝੀਂਗਾ ਮੱਛੀ ਪਾਲਣ ਸੰਬੰਧੀ ਸਿਖਲਾਈ ਸੰਪੂਰਨ

Published

on

Shrimp Fisheries Training Completed at Veterinary University

ਲੁਧਿਆਣਾ :   ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਲੋਂ ਝੀਂਗਾ ਮੱਛੀ ਪਾਲਣ ਸੰਬੰਧੀ ਸਿਖਲਾਈ ਦੇਣ ਲਈ ਪੰਜ ਦਿਨਾਂ ਦਾ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ਸੀ ’ਝੀਂਗਾ ਪਾਲਣ ਸੰਬੰਧੀ ਸਰਵਉੱਤਮ ਪ੍ਰਬੰਧਨ ਯੋਜਨਾ’। ਇਸ ਸਿਖਲਾਈ ਵਿਚ 91 ਪ੍ਰਤੀਭਾਗੀਆਂ ਜਿਨ੍ਹਾਂ ਵਿਚ 64 ਮਰਦ ਅਤੇ 27 ਔਰਤਾਂ ਸਨ ਨੇ ਹਿੱਸਾ ਲਿਆ।

ਫ਼ਿਸ਼ਰੀਜ਼ ਕਾਲਜ ਦੇ ਐਕੁਏਟਿਕ ਇਨਵਾਇਰਮੈਂਟ ਵਿਭਾਗ ਦੇ ਮੁਖੀ, ਡਾ. ਵਨੀਤ ਇੰਦਰ ਕੌਰ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਤਰਤੀਬ ਕੀਤਾ ਗਿਆ ਸੀ ਤਾਂ ਜੋ ਪ੍ਰਤੀਭਾਗੀਆਂ ਅਤੇ ਭਾਈਵਾਲ ਧਿਰਾਂ ਨੂੰ ਪ੍ਰਬੰਧਨ ਦੇ ਬਿਹਤਰ ਨੁਕਤਿਆਂ ਬਾਰੇ ਪੂਰਨ ਜਾਣਕਾਰੀ ਦਿੱਤੀ ਜਾ ਸਕੇ।

ਇਸ ਸਿਖਲਾਈ ਪ੍ਰੋਗਰਾਮ ਦੇ ਸੰਯੋਜਕ, ਡਾ. ਪ੍ਰਭਜੀਤ ਸਿੰਘ ਅਤੇ ਤਕਨੀਕੀ ਸੰਯੋਜਕ, ਡਾ. ਸ਼ਾਂਤਨਾਗੌੜਾ ਨੇ ਜਾਣਕਾਰੀ ਦਿੱਤੀ ਕਿ ਸਿੱਖਿਆਰਥੀਆਂ ਨੂੰ ਤਾਲਾਬ ਤਿਆਰ ਕਰਨ, ਜੈਵਿਕ ਸੁਰੱਖਿਆ, ਬੱਚ ਦੀ ਕਵਾਲਿਟੀ, ਪਾਣੀ ਦੀ ਕਵਾਲਿਟੀ ਅਤੇ ਪ੍ਰਬੰਧਨ, ਖੁਰਾਕ ਪ੍ਰਬੰਧਨ, ਸਿਹਤ ਪ੍ਰਬੰਧਨ, ਬਿਮਾਰੀ ’ਤੇ ਕਾਬੂ, ਰਸਾਇਣਾਂ ਅਤੇ ਐਂਟੀਬਾਇਟਿਕਸ ਦੀ ਸੰਜਮੀ ਵਰਤੋਂ, ਝੀਂਗਾ ਦੀ ਬਰਾਮਦਕਾਰੀ, ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨਾ ਅਤੇ ਮੰਡੀਕਾਰੀ ਨੀਤੀਆਂ ਬਾਰੇ ਹਰ ਕਿਸਮ ਦਾ ਗਿਆਨ ਦਿੱਤਾ ਗਿਆ।

ਸ਼੍ਰੀ ਕੇਵਲ ਕਿ੍ਸ਼ਨ, ਸਹਾਇਕ ਨਿਰਦੇਸ਼ਕ, ਮੱਛੀ ਪਾਲਣ, ਸ੍ਰੀ ਮੁਕਤਸਰ ਸਾਹਿਬ ਨੇ ਝੀਂਗਾ ਪਾਲਣ ਸੰਬੰਧੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਵਿਤੀ ਮਦਦ ਬਾਰੇ ਚਾਨਣਾ ਪਾਇਆ। ਪ੍ਰਤੀਭਾਗੀਆਂ ਨੇ ਬੜੇ ਉਤਸਾਹ ਨਾਲ ਹਰ ਵਿਚਾਰ ਵਟਾਂਦਰੇ ਵਿਚ ਹਿੱਸਾ ਲਿਆ ਅਤੇ ਸਵਾਲ ਵੀ ਕੀਤੇ। ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਕਿਹਾ ਕਿ ਇਹ ਬਰਾਮਦ ਹੋਣ ਵਾਲੀ ਉਪਜ ਹੈ ਜਿਸ ਵਿਚ ਬਹੁਤ ਮੁਨਾਫ਼ਾ ਹੈ।

Facebook Comments

Trending