ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਵਿਖੇ ਐਨ ਸੀ ਸੀ ਏਅਰ ਵਿੰਗ ਦੇ ‘ਏ ‘ ਸਰਟੀਫਿਕੇਟ ਇਮਤਿਹਾਨ ਦੀ ਪ੍ਰੀਖਿਆ ਕਰਵਾਈ ਗਈ ।
ਇਸ ਸੰਬੰਧੀ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਫਸਟ ਅਫਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਗਰੁੱਪ ਕੈਪਟਨ ਏ ਸੀ ਸੇਠੀ (ਕਮਾਂਡਿੰਗ ਅਫ਼ਸਰ ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਲੁਧਿਆਣਾ) ਦੇ ਮਾਰਗ ਦਰਸ਼ਨ ਅਧੀਨ ਕਰਵਾਈ ਗਈ ਹੈ ।
ਕੈਡਿਟਾਂ ਵੱਲੋਂ ਪ੍ਰੀਖਿਆ ਤੋਂ ਪਹਿਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ ਅਤੇ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ।
‘ ਏ ‘ ਸਰਟੀਫਿਕੇਟ ਇਮਤਿਹਾਨ ਦੀ ਪ੍ਰੀਖਿਆ ਵਿੱਚ ਦੂਜੇ ਸਾਲ ਦੇ ਐਨ ਸੀ ਸੀ ਏਅਰ ਵਿੰਗ ਦੇ ਕੈਡਿਟ ਭਾਗ ਲੈ ਸਕਦੇ ਹਨ ।ਇਸ ਪ੍ਰੀਖਿਆ ਵਿਚ ਕੈਡਿਟਾਂ ਦਾ ਲਿਖਤੀ ਅਤੇ ਪ੍ਰਯੋਗੀ( ਪਰੇਡ )ਦਾ ਇਮਤਿਹਾਨ ਲਿਆ ਗਿਆ ।
ਫਸਟ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਨੂੰ ਪਾਸ ਹੋਣ ਉਪਰੰਤ ਕੈਡਿਟਾਂ ਨੂੰ ‘ਏ ਸਰਟੀਫਿਕੇਟ ‘ਮਿਲਦਾ ਹੈ । ਇਸ ਸਰਟੀਫਿਕੇਟ ਦਾ ਕੈਡਿਟਾਂ ਨੂੰ ਆਪਣੇ ਭਵਿੱਖ ਵਿੱਚ ਬਹੁਤ ਹੀ ਲਾਭ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਦਾਖ਼ਲੇ ਅਤੇ ਕਈ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਵੀ ਮਿਲ ਸਕਦਾ ਹੈ। ਕੈਡਿਟ ਇਸ ਸਰਟੀਫਿਕੇਟ ਦੇ ਨਾਲ ਫੌਜ ਅਤੇ ਪੁਲੀਸ ਵਰਗੇ ਥਾਂਵਾਂ ਤੇ ਵਾਧੂ ਅੰਕ ਪ੍ਰਾਪਤ ਕਰਦੇ ਹਨ।