ਲੁਧਿਆਣਾ : ਵਿਆਹ ਤੋਂ ਬਾਅਦ ਹੋਰ ਦਾਜ ਲਈ ਪਤਨੀ ਨੂੰ ਤੰਗ ਕਰਨ ਦੇ ਮਾਮਲੇ ਵਿਚ ਥਾਣਾ ਵੂਮੈਨ ਸੈੱਲ ਪੁਲਿਸ ਨੇ ਪੀੜਤ ਦੇ ਪਤੀ ਖ਼ਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ । ਪੁਲਿਸ ਨੇ ਇਹ ਮਾਮਲਾ ਮੋਤੀ ਨਗਰ ਦੀ ਰਹਿਣ ਵਾਲੀ ਅਮਰਜੀਤ ਕੌਰ ਦੇ ਬਿਆਨ ਉੱਪਰ ਉਸ ਦੇ ਪਤੀ ਦੋਰਾਹਾ ਦੇ ਰਹਿਣ ਵਾਲੇ ਦਿਲਾਵਰ ਸਿੰਘ ਖ਼ਿਲਾਫ਼ ਦਰਜ ਕੀਤਾ ਹੈ।
ਅਮਰਜੀਤ ਕੌਰ ਮੁਤਾਬਕ ਉਸ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਐਨਆਰਆਈ ਕਾਲੋਨੀ ਦੋਰਾਹਾ ਦੇ ਰਹਿਣ ਵਾਲੇ ਦਿਲਾਵਰ ਸਿੰਘ ਨਾਲ ਹੋਇਆ ਸੀ। ਵਿਆਹ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਇਸਤਰੀ ਧਨ ਦੇ ਰੂਪ ਵਿੱਚ ਲੋੜ ਦੀਆਂ ਕਾਫ਼ੀ ਮਹਿੰਗੀਆਂ ਵਸਤਾਂ ਦਿੱਤੀਆਂ ਸਨ।
ਪਰ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਉੱਪਰ ਮਾਨਸਿਕ ਅਤੇ ਸਰੀਰਿਕ ਤੌਰ ਤੇ ਦਬਾਅ ਬਣਾਉਂਦਾ ਹੋਇਆ ਤਸ਼ੱਦਦ ਕਰਨ ਲੱਗ ਗਿਆ। ਕਈ ਵਾਰ ਇਸ ਮਾਮਲੇ ਵਿਚ ਪਰਿਵਾਰਕ ਸਮਝਾਇਸ਼ ਦੇ ਬਾਵਜੂਦ ਦਿਲਾਵਰ ਸਿੰਘ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਵੂਮੈਨ ਸੈੱਲ ਪੁਲਿਸ ਕੋਲ ਦਰਜ ਕਰਵਾ ਦਿੱਤੀ।