Connect with us

ਪੰਜਾਬੀ

ਵਿਧਾਇਕ ਬੈਂਸ ਵਲੋਂ ਹਲਕਾ ਆਤਮ ਨਗਰ ‘ਚ ਮੀਟਿੰਗਾਂ ਦਾ ਸਿਲਸਿਲਾਕੀਤਾ ਤੇਜ਼

Published

on

MLA Bains intensifies the series of meetings in Atam Nagar constituency

ਲੁਧਿਆਣਾ :   ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵਲੋਂ ਹਲਕਾ ਆਤਮ ਨਗਰ ਦੇ ਵਾਰਡ-43 ਅਰਬਨ ਇਸਟੇਟ ਫੇਸ-1, 400 ਗਜ਼ ਬਲਾਕ ‘ਚ ਆਤਮ ਨਗਰ ਦੇ ਪ੍ਰਧਾਨ ਹਰਪਾਲ ਸਿੰਘ ਕੋਹਲੀ ਅਤੇ ਵਾਰਡ-41 ‘ਚ ਇਲਾਕਾ ਕੌਂਸਲਰ ਸਿਕੰਦਰ ਸਿੰਘ ਪਨੂੰ ਦੀ ਅਗਵਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ।

ਇਨ੍ਹਾਂ ਮੀਟਿੰਗਾਂ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬੇਅਦਬੀ ਕਰਨ ਵਾਲੇ ਤੇ ਇਸ ‘ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ, ਪਰ ਉਨ੍ਹਾਂ ਇਹ ਕਿਉਂ ਨਹੀਂ ਕਿਹਾ ਕਿ ਬੇਅਦਬੀ ਕਰਨ ਵਾਲੇ, ਬੇਅਦਬੀ ਕਰਵਾਉਣ ਵਾਲੇ ਅਤੇ ਇਸ ‘ਤੇ ਸਿਆਸਤ ਕਰਨ ਵਾਲਿਆਂ ਦਾ ਵੀ ਕੱਖ ਨਾ ਰਹੇ।

ਸ. ਬੈਂਸ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਹੋਈਆਂ ਬੇਅਦਬੀਆਂ ਦਾ ਇਨਸਾਫ ਨਾ ਤਾਂ ਅਕਾਲੀ ਦਲ ਦੇ ਰਾਜ ਵਿਚ ਮਿਲਿਆ ਅਤੇ ਨਾ ਹੀ ਕਾਂਗਰਸ ਸਰਕਾਰ ਇਨਸਾਫ ਦੇਣ ਵਿਚ ਸਫਲ ਹੋ ਸਕੀ। ਇਸ ਲਈ ਲੋਕ ਇਸ ਵਾਰ ਇਨ੍ਹਾਂ ਲਾਰਿਆਂ ‘ਚ ਨਹੀਂ ਆਉਣਗੇ।

ਮੀਟਿੰਗ ‘ਚ ਦਵਿੰਦਰ ਸਿੰਘ ਚਾਵਲਾ, ਮਨਮੋਹਨ ਸਿੰਘ ਪੱਪੂ, ਗੁਰਦੀਪ ਸਿੰਘ ਕਾਲੜਾ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਫੌਜੀ, ਕੁਲਤੇਜ ਸਿੰਘ ਗਿੱਲ, ਪਰਮਿੰਦਰ ਸਿੰਘ ਮਿੰਟੂ ਚਾਵਲਾ, ਜਥੇਦਾਰ ਹਰਭਜਨ ਸਿੰਘ, ਸਿਮਰਨ ਸਿੰਘ ਚਾਵਲਾ, ਰਾਜਿੰਦਰ ਸ਼ਰਮਾ, ਮੋਤੀ ਲਾਲ, ਰਾਕੇਸ਼ ਕੁਮਾਰ, ਹਨੀ ਮੇਹਤਾ, ਸ਼ੇਰਾ ਪੰਜਾਬ, ਸੇਵਕ ਸਿੰਘਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।

Facebook Comments

Trending