ਲੁਧਿਆਣਾ : 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ। ਅੱਜ ਹਲਕਾ 59-ਸਾਹਨੇਵਾਲ ਤੋਂ 6, 60-ਲੁਧਿਆਣਾ (ਪੂਰਬੀ) ਤੋਂ 7, 61-ਲੁਧਿਆਣਾ(ਦੱਖਣੀ) ਤੇ 65-ਲੁਧਿਆਣਾ (ਉੱਤਰੀ) ਤੋਂ 1-1, 62-ਆਤਮ ਨਗਰ ਤੋਂ 3, 66-ਗਿੱਲ ਤੋਂ 2, 67-ਪਾਇਲ ਤੋਂ 3 ਅਤੇ 70-ਜਗਰਾਉਂ ਤੋਂ 2 ਉਮੀਦਵਾਰ ਨੇ ਭਰੀਆਂ ਨਾਮਜ਼ਦਗੀਆਂ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਲਕਾ 59-ਸਾਹਨੇਵਾਲ ਤੋਂ ਸ੍ਰੀ ਬੁੱਧ ਸਿੰਘ, ਸ੍ਰੀਮਤੀ ਸੁਰਿੰਦਰ ਪਾਲ ਕੌਰ ਅਤੇ ਸ੍ਰੀ ਭੋਲਾ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਸ. ਸ਼ਰਨਜੀਤ ਸਿੰਘ ਤੇ ਸ੍ਰੀਮਤੀ ਪਵਨਦੀਪ ਕੌਰ ਵੱਲੋਂ ‘ਸ਼੍ਰੋਮਣੀ ਅਕਾਲੀ ਦਲ’ ਵੱਲੋਂ ਅਤੇ ਸ੍ਰੀ ਇੰਦਰ ਦੇਵ ਪਾਂਡੇ ਨੇ ‘ਇੰਨਸਾਨੀਅਤ ਲੋਕ ਵਿਰਾਸਤ ਪਾਰਟੀ ਵੱਲੋਂ ਨਾਮਜ਼ਦਗੀ ਦਾਖਲ ਕੀਤੀ।
ਇਸੇ ਤਰ੍ਹਾਂ ਹਲਕਾ 60-ਲੁਧਿਆਣਾ (ਪੂਰਬੀ) ਤੋਂ ਸ੍ਰੀ ਦਵਿੰਦਰ ਸਿੰਘ, ਸ੍ਰੀ ਰਮਨ ਕੁਮਾਰ ਵਰਮਾ ਤੇ ਸ੍ਰੀਮਤੀ ਅੰਜੂ ਕੁਮਾਰੀ ਨੇ ਆਜਾਦ ਉਮੀਦਵਾਰ ਵਜੋਂ, ਸ. ਰਣਜੀਤ ਸਿੰਘ ਢਿੱਲੋਂ ਤੇ ਸ੍ਰੀਮਤੀ ਇੰਦਰਜੀਤ ਕੌਰ ਢਿੱਲੋਂ ਨੇ ‘ਸ਼ੋਮਣੀ ਅਕਾਲੀ ਦਲ’ ਵੱਲੋਂਂ ਅਤੇ ਸ੍ਰੀ ਸੰਜੀਵ ਤਲਵਾੜ ਤੇ ਸ੍ਰੀ ਕੁੰਵਰ ਤਲਵਾੜ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’ ਵੱਲੋਂ, 61-ਲੁਧਿਆਣਾ(ਦੱਖਣੀ) ਤੋਂ ਸ੍ਰੀ ਸੁਮਿਤ ਕੁਮਾਰ ਨੇ ‘ਰਾਈਟ ਟੂ ਰੀਕਾਲ’ ਪਾਰਟੀ ਵੱਲੋਂ, 62-ਆਤਮ ਨਗਰ ਤੋਂ ਸ. ਕੁਲਵੰਤ ਸਿੰਘ ਸਿੱਧੂ ਤੇ ਸ੍ਰੀਮਤੀ ਰੀਤਇੰਦਰ ਕੌਰ ਨੇ ‘ਆਮ ਆਦਮੀ ਪਾਰਟੀ’ ਵੱਲੋਂ ਤੇ ਸ. ਸਿਮਰਜੀਤ ਸਿੰਘ ਬੈਂਸ ਨੇ ‘ਲੋਕ ਇੰਸਾਫ ਪਾਰਟੀ’ ਵੱਲੋਂ ਨਾਮਜ਼ਦਗੀ ਦਾਖਲ ਕੀਤੀ।
65-ਲੁਧਿਆਣਾ (ਉੱਤਰੀ) ਤੋਂ ਸ. ਅਵਤਾਰ ਸਿੰਘ ਨੇ ‘ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ’ ਵੱਲੋਂ, 66-ਗਿੱਲ (ਐਸ.ਸੀ.) ਤੋਂ ਸ.ਗਗਨਦੀਪ ਸਿੰਘ ਤੇ ਸ.ਪਰਮਿੰਦਰ ਸਿੰਘ ਕੈਂਥ ਨੇ ‘ਲੋਕ ਇੰਸਾਫ ਪਾਰਟੀ’ ਵੱਲੋਂ, 67-ਪਾਇਲ ਤੋਂ ਸ. ਲਖਵੀਰ ਸਿੰਘ ਨੇ ‘ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ’ ਵੱਲੋਂ, ਸ੍ਰੀਮਤੀ ਰਮਨਜੀਤ ਕੌਰ ਤੇ ਸ. ਮਨਵਿੰਦਰ ਸਿੰਘ ਨੇ ‘ਆਮ ਆਦਮੀ ਪਾਰਟੀ’ ਵੱਲੋਂ ਅਤੇ ਹਲਕਾ 70-ਜਗਰਾਉਂ ਤੋਂ ਸ੍ਰੀ ਐਸ.ਆਰ. ਕਲੇਰ ਤੇ ਸ੍ਰੀਮਤੀ ਰਣਬੀਰ ਕੌਰ ਕਲੇਰ ਨੇ ‘ਸ਼੍ਰੋਮਣੀ ਅਕਾਲੀ ਦਲ’ ਪਾਰਟੀ ਵਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।