ਲੁਧਿਆਣਾ : ਰਾਹੋਂ ਰੋਡ ਦੀ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਦੇ ਕਾਰਨ ਰਾਹਗੀਰ ਬਹੁਤ ਹੀ ਦੁਖੀ ਤੇ ਪ੍ਰੇਸ਼ਾਨ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਸਰਕਲ ਮੱਤੇਵਾੜਾ ਦੇ ਪ੍ਰਧਾਨ ਸਰਬਜੀਤ ਸਿੰਘ ਸਾਬੀ ਨੇ ਦੱਸਿਆ ਕਿ ਵੈਸੇ ਤਾਂ ਸਾਰੀ ਹੀ ਰਾਹੋਂ ਰੋਡ ਦਾ ਬਹੁਤ ਹੀ ਬੁਰਾ ਹਾਲ ਹੈ।
ਮੰਗਲੀ ਟਾਂਡਾ ਦੇ ਕੋਲ ਸੜਕ ‘ਤੇ ਡੂੰਘੇ-ਡੂੰਘੇ ਟੋਏ ਪਏ ਹਨ, ਥੋੜ੍ਹੀ ਜਿਹੀ ਬਾਰਿਸ਼ ਪੈਣ ਨਾਲ ਹੀ ਇਨ੍ਹਾਂ ਟੋਇਆਂ ‘ਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਇਸ ਸੜਕ ‘ਤੇ ਸੀਵਰੇਜ ਪਾਇਆ ਗਿਆ ਸੀ, ਪਰ ਕਾਂਗਰਸ ਸਰਕਾਰ ਬਣਦਿਆਂ ਹੀ ਇਸ ਸੜਕ ਦਾ ਕੰਮ ਬੰਦ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਡੂੰਘੇ-ਡੂੰਘੇ ਟੋਇਆਂ ਕਾਰਨ ਵਾਹਨ ਚਾਲਕ ਵੀ ਰੋਜ਼ਾਨਾ ਹੀ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਇਸ ਮੌਕੇ ਗਿਆਨੀ ਅਵਤਾਰ ਸਿੰਘ ਮੰਗਲੀ, ਸੁਖਦੇਵ ਸਿੰਘ ਜੀਵਨਪੁਰ, ਗੁਰਦੀਪ ਸਿੰਘ ਜੀਵਨਪੁਰ, ਬੱਬਲ ਮੰਗਲੀ, ਕੁਲਵਿੰਦਰ ਢਿੱਲੋਂ, ਫਕੀਰ ਚੰਦ ਮੰਗਲੀ, ਕੁਲਦੀਪ ਸਿੰਘ ਦਰਜੀ, ਗੁਰਮੁਖ ਸਿੰਘ ਆਦਿ ਵੀ ਹਾਜ਼ਰ ਸਨ।