ਖੇਤੀਬਾੜੀ
ਅੰਬ ਦੇ ਟਿੱਡਿਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਦਿੱਤੇ ਗਏ ਸੁਝਾਅ
Published
3 years agoon

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫ਼ਤੇ ਵੀਰਵਾਰ ਦੇ ਦਿਨ ਕਰਾਏ ਜਾਣ ਵਾਲੇ ਸ਼ੋਸ਼ਲ ਮੀਡੀਆ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਫਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਸਨਦੀਪ ਸਿੰਘ ਸ਼ਾਮਿਲ ਹੋਏ । ਡਾ. ਸਨਦੀਪ ਸਿੰਘ ਨੇ ਫਲ ਦੇ ਟਿੱਡਿਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਸੁਝਾਅ ਦਿੱਤੇ । ਉਹਨਾਂ ਪੂਰੇ ਭਾਰਤ ਵਿੱਚ ਇਹ ਟਿੱਡੇ ਪਾਏ ਜਾਣ ਦੇ ਕਾਰਨਾਂ ਦੀ ਗੱਲ ਕੀਤੀ ਅਤੇ ਦੱਸਿਆ ਸਰਦੀ ਦੌਰਾਨ ਇਹ ਟਿੱਡੇ ਵਧੇਰੇ ਕਿਉਂ ਨਜ਼ਰ ਆਉਂਦੇ ਹਨ ।

Suggestions given to farmers on prevention of mango locusts
ਇਸ ਤੋਂ ਇਲਾਵਾ ਉਹਨਾਂ ਨੇ ਇਹਨਾਂ ਟਿੱਡਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ । ਟਿੱਡਿਆਂ ਦੀ ਰੋਕਥਾਮ ਦੇ ਜੈਵਿਕ ਤਰੀਕਿਆਂ ਬਾਰੇ ਗੱਲ ਕਰਦਿਆਂ ਡਾ. ਸਨਦੀਪ ਸਿੰਘ ਨੇ ਵਾਤਾਵਰਣ ਪੱਖੀ ਵਿਧੀਆਂ ਅਪਨਾਉਣ ਤੇ ਜ਼ੋਰ ਦਿੱਤਾ ।
ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਚੌਹਾਨ ਨੇ ਸੁਹੰਜਣਾ ਦੀਆਂ ਖੂਬੀਆਂ ਬਾਰੇ ਗੱਲ ਕਰਦਿਆਂ ਇਸ ਰੁੱਖ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਦੱਸਿਆ । ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਚਾਲੂ ਮੌਸਮੀ ਹਾਲਾਤ ਵਿੱਚ ਕਿਹੜੇ-ਕਿਹੜੇ ਰੁੱਖ ਲਾਏ ਜਾ ਸਕਦੇ ਹਨ ਅਤੇ ਇਹਨਾਂ ਰੁੱਖਾਂ ਨੂੰ ਲਾਉਣ ਦੇ ਸਹੀ ਤਰੀਕੇ ਕੀ ਹਨ ।
ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਨੇ ਕਣਕ ਦੀਆਂ ਕੁੰਗੀਆਂ ਬਾਰੇ ਗੱਲ ਕਰਦਿਆਂ ਇਹਨਾਂ ਦੀ ਰੋਕਥਾਮ ਦੇ ਸਮੁੱਚੇ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ ।
ਇਸ ਤੋਂ ਇਲਾਵਾ ਪੀ.ਏ.ਯੂ. ਦੀ ਡਾਕੂਮੈਂਟਰੀ ਦਿਖਾਈ ਗਈ ਅਤੇ ਕਾਮਯਾਬ ਕਿਸਾਨ ਬਾਰੇ ਬਣੀ ਲਘੂ ਫਿਲਮ ਵੀ ਪੇਸ਼ ਕੀਤੀ ਗਈ । ਪ੍ਰੋਗਰਾਮ ਦਾ ਸੰਚਾਲਨ ਸਹਾਇਕ ਨਿਰਦੇਸ਼ਕ ਰੇਡੀਓ ਅਤੇ ਟੀ ਵੀ ਡਾ. ਅਨਿਲ ਸ਼ਰਮਾ ਨੇ ਕੀਤੀ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ