ਲੁਧਿਆਣਾ : ਲੁਧਿਆਣਾ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਲਕਾ ਪੱਛਮੀ ਤੋਂ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਆਸ਼ੂ ਨੇ ਡੀਸੀ ਦਫ਼ਤਰ ਦੀ ਦੂਜੀ ਮੰਜ਼ਿਲ ’ਤੇ ਏਡੀਸੀ ਸ਼ਹਿਰੀ ਵਿਕਾਸ ਸੰਦੀਪ ਕੁਮਾਰ ਕੋਲ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਏ।
ਦੂਜੇ ਪਾਸੇ ਹਲਕਾ ਦਾਖਾ ਤੋਂ ਕਾਂਗਰਸ ਦੇ ਸੰਦੀਪ ਸੰਧੂ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਪੁੱਜੇ। ਸੰਦੀਪ ਸੰਧੂ ਐਸਡੀਐਮ ਪੱਛਮੀ ਕੋਲ ਨਾਮਜ਼ਦਗੀ ਫਾਰਮ ਭਰਨਗੇ।