Connect with us

ਪੰਜਾਬੀ

ਪੰਜਾਬ ‘ਚ ਅਕਾਲੀ ਦਲ ਨੂੰ ਕੋਈ ਨਹੀਂ ਹਰਾ ਸਕਦਾ- ਸੁਖਬੀਰ ਬਾਦਲ

Published

on

No one can defeat Akali Dal in Punjab: Sukhbir Badal

ਲੁਧਿਆਣਾ :   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ, ਜਦੋਂ ਕਿ ਬਾਕੀ ਸਾਰੀਆਂ ਬਾਹਰਲੀਆਂ ਪਾਰਟੀਆਂ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਦਰਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੇ ਸਰਵੇ ਵੱਲ ਵੀ ਧਿਆਨ ਨਾ ਦਿੱਤਾ ਜਾਵੇ ਕਿਉਂਕਿ ਇਹ ਸਾਰੇ ਪੇਡ ਸਰਵੇ ਹਨ। ਉਨ੍ਹਾਂ ਕਿਹਾ ਕਿ ਦੋਆਬਾ ‘ਚ ਅਕਾਲੀ ਦਲ-ਬਸਪਾ ਗਠਜੋੜ ਇੰਨਾ ਤਕੜਾ ਹੈ ਕਿ ਇੱਥੇ 23 ਸੀਟਾਂ ‘ਚੋਂ 18-19 ਸੀਟਾਂ ਹਾਸਲ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਾਝੇ ‘ਚ ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਹੈ, ਉੱਥੇ ਹੀ ਕਾਂਗਰਸ ਦਾ ਵੀ ਸਫ਼ਾਇਆ ਹੋਇਆ ਪਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ‘ਚ 10 ਤੋਂ ਵੀ ਘੱਟ ਸੀਟਾਂ ਹਾਸਲ ਹੋਣਗੀਆਂ, ਜਦੋਂ ਕਿ ਅਕਾਲੀ ਦਲ-ਬਸਪਾ 80 ਸੀਟਾਂ ਤੋਂ ਵੀ ਉੱਪਰ ਟੱਪ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਤਾਂ ਅਕਾਲੀ ਦਲ ਦੀ ਬਣ ਜਾਵੇਗੀ ਪਰ ਜਿਸ ਵਰਕਰ ਜਾਂ ਆਗੂ ਨੇ ਕੰਮ ਨਹੀਂ ਕੀਤਾ, ਉਸ ਨੂੰ ਕੋਈ ਮਾਣ-ਸਤਿਕਾਰ ਨਹੀਂ ਦਿੱਤਾ ਜਾਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੋਣੀਆਂ ਹਨ ਅਤੇ ਵਾਰਡ ਵੀ ਉਮੀਦਵਾਰ ਵੱਲੋਂ ਹੀ ਬਣਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ, ਜੇਕਰ ਉਸ ਨੇ ਮਦਦ ਨਹੀਂ ਕੀਤੀ ਤਾਂ ਉਸ ਦੀ ਟਿਕਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਕਾਲੀ ਦਲ ਨੂੰ ਕੋਈ ਨਹੀਂ ਹਰਾ ਸਕਦਾ, ਇਸ ਲਈ ਸਭ ਨੂੰ ਇਕੱਠੇ ਹੋਣਾ ਪਵੇਗਾ।

 

 

Facebook Comments

Trending