ਲੁਧਿਆਣਾ : ਹਲਕਾ ਆਤਮ ਨਗਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਦੀ ਚੋਣ ਮੁਹਿੰਮ ਨੂੰ ਇਲਾਕੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਵੱਖ ਵੱਖ ਥਾਂਵਾਂ ‘ਤੇ ਮੀਟਿੰਗਾਂ ਦੌਰਾਨ ਲੋਕਾਂ ਨੇ ਸ੍ਰੀ ਢਾਂਡਾ ਦੇ ਹੱਕ ਵਿਚ ਵੋਟ ਪਾਉਣ ਦਾ ਭਰੋਸਾ ਦਿੱਤਾ।
ਚੋਣ ਮੁਹਿੰਮ ਵਿਚ ਢਾਂਡਾ ਦੀ ਪਤਨੀ ਵਿਜੇ ਟਾਂਡਾ ਵਲੋਂ ਵੀ ਕਈ ਇਲਾਕਿਆਂ ਦਾ ਦੌਰਾ ਕੀਤਾ ਗਿਆ। ਆਤਮ ਨਗਰ ਵਿਚ ਚੋਣ ਮੁਹਿੰਮ ਦੌਰਾਨ ਨੀਲਮ ਕਪੂਰ, ਹਰਜਿੰਦਰ ਕੌਰ, ਅਮਨਜੀਤ ਕੌਰ, ਸੁਖਵਿੰਦਰ ਕੌਰ, ਹਰਵਿੰਦਰ ਕੌਰ, ਸੁਖਵਿੰਦਰ ਕੌਰ, ਬਬਲੀ, ਅਨੀਤਾ ਕੌਰ ਬਹਿਲ, ਹਰਪ੍ਰੀਤ ਕੌਰ, ਦਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਕੰਵਲਜੀਤ ਸਿੰਘ ਗਿੱਲ, ਸਤਨਾਮ ਸਿੰਘ ਆਦਿ ਹਾਜ਼ਰ ਸਨ।
ਸਥਾਨਕ ਪਾਸੀ ਨਗਰ ਵਿਚ ਹੋਈ ਚੋਣ ਮੀਟਿੰਗ ਦੌਰਾਨ ਬਲਜਿੰਦਰ ਸਿੰਘ ਭੰਗੂ ਤੇ ਸਰਬੰਸ ਸਿੰਘ ਪਾਸੀ ਨੇ ਸ੍ਰੀ ਢਾਂਡਾ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਦੀ ਇਕ ਇਕ ਵੋਟ ਉਨ੍ਹਾਂ ਦੇ ਹੱਕ ਵਿਚ ਭੁਗਤਾਈ ਜਾਵੇਗੀ। ਬਲਜਿੰਦਰ ਸਿੰਘ ਭੰਗੂ ਤੇ ਸਰਬੱਗ ਸਿੰਘ ਪਾਸੀ ਨੇ ਦੱਸਿਆ ਕਿ ਅੱਜ ਸੂਬੇ ਭਰ ਵਿਚ ਅਕਾਲੀ-ਬਸਪਾ ਗੱਠਜੋੜ ਦੀ ਪਹਿਲ ਹੈ ਤੇ ਗੱਠਜੋੜ ਹੀ ਸਪਸ਼ਟ ਬਹੁਮਤ ਹਾਸਲ ਕਰੇਗਾ।