ਲੁਧਿਆਣਾ : ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ ,ਸਿਵਲ ਸਰਜਨ ਡਾ. ਐਸ.ਪੀ. ਸਿੰਘ ਅਨੁਸਾਰ ਕੋਰੋਨਾ ਜਾਂਚ ਦੌਰਾਨ ਅੱਜ ਲੁਧਿਆਣਾ ਵਿਚ 744 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 666 ਪੀੜਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ, ਜਦਕਿ 78 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।
ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 8 ਮਰੀਜ਼ਾਂ ਦੀ ਮੌਤ ਹੋਈ ਹੈ। ਲੁਧਿਆਣਾ ਵਿਚ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ 76 ਸਾਲਾ ਮਿ੍ਤਕ ਮਰੀਜ਼ ਵਾਸੀ ਦਸ਼ਮੇਸ਼ ਨਗਰ ਦੋਰਾਹਾ, ਦੂਜਾ ਮਿ੍ਤਕ 32 ਸਾਲਾ ਔਰਤ ਮਰੀਜ਼ ਵਾਸੀ ਅਰਜੁਨ ਨਗਰ, ਤੀਜਾ ਅਤੇ ਚੌਥਾ ਮਿ੍ਤਕ 72 ਸਾਲਾ ਤੇ 70 ਸਾਲਾ ਵਾਸੀ ਹੈਬੋਵਾਲ ਕਲਾਂ, ਪੰਜਵਾਂ ਮਿ੍ਤਕ 60 ਸਾਲਾ ਔਰਤ ਮਰੀਜ਼ ਵਾਸੀ ਤਮਕੋਦੀ ਸਮਰਾਲਾ, ਛੇਵਾਂ ਮਿ੍ਤਕ 42 ਸਾਲਾ ਔਰਤ ਮਰੀਜ਼ ਵਾਸੀ ਅਜੀਤ ਨਗਰ ਅਤੇ ਸੱਤਵਾਂ ਮਿ੍ਤਕ 35 ਸਾਲਾ ਔਰਤ ਮਰੀਜ਼ ਵਾਸੀ ਢੰਡਾਰੀ ਕਲਾਂ ਸ਼ਾਮਿਲ ਹੈ। ਮਿ੍ਤਕਾਂ ਵਿਚ 1 ਮਿ੍ਤਕ ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧ ਰੱਖਦਾ ਸੀ।
ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚੋਂ 95902 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨ ਦੇ ਮੁਕਾਬਲੇ ਅੱਜ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ 90.86 ਫ਼ੀਸਦੀ ਤੋਂ ਵਧ ਕੇ ਕੇ 91.27 ਫ਼ੀਸਦੀ ਹੋ ਗਈ ਹੈ .
ਲੁਧਿਆਣਾ ਨਾਲ ਸਬੰਧਿਤ ਅੱਜ 7 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਪਿੱਛੋਂ ਇੱਥੇ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 2185 ਹੋ ਗਿਆ, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਹਆਂ ਅਤੇ ਸੂਬਿਆਂ ਨਾਲ ਸਬੰਧਿਤ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 1090 ਹੋ ਗਿਆ ਹੈ।