Connect with us

ਪੰਜਾਬੀ

ਕਾਂਗਰਸ ਸਰਕਾਰ ‘ਚ ਪਹੁੰਚ ਵਾਲਾ ਹਰ ਕੋਈ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜਿਆ ਰਿਹਾ – ਇਯਾਲੀ

Published

on

Everyone with access to the Congress government has been involved in illegal mining - Ayali

ਮੁੱਲਾਂਪੁਰ (ਲੁਧਿਆਣਾ ) :  ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਵਲੋਂ 31 ਮਾਰਚ 2021 ਨੂੰ ਮੰਤਰੀ ਮੰਡਲ ਮੀਟਿੰਗ ‘ਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਇਨਫੋਰਸਮੈਂਟ ਡਾਇਰੈਕਟਰ ਦੀ ਸਥਾਪਨਾ ਕੀਤੀ, ਜਿਸ ਵਿਚ ਡੀ.ਆਈ.ਜੀ ਤੋਂ ਲੈ ਕੇ ਕਾਂਸਟੇਬਲ ਤੱਕ ਸੈਂਕੜੇ ਮੁਲਾਜ਼ਮਾਂ ਦੀ ਟੀਮ ਦਾ ਗਠਨ ਹੋਇਆ ਸੀ।

ਇਹੋ ਡਾਇਰੈਕਟਰ ਟੀਮ ਰੇਤ ਤਸਕਰੀ ਮਾਮਲੇ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜੀਅ ਦਾ ਜੰਜਾਲ ਬਣੀ, ਕਿਉਂਕਿ ਕਾਂਗਰਸ ਸਰਕਾਰ ਵਿਚ ਪਹੁੰਚ ਵਾਲਾ ਹਰ ਕੋਈ ਗੈਰ ਕਾਨੂੰਨੀ ਮਾਈਨਿੰਗ (ਰੇਤ-ਬਜਰੀ ਤਸਕਰੀ) ਨਾਲ ਜੁੜਿਆ ਰਿਹਾ ਹੈ। ਇਹ ਟਿੱਪਣੀ ਹਲਕਾ ਦਾਖਾ ਦੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਕੀਤੀ।

ਐੱਮ.ਐੱਲ.ਏ. ਇਯਾਲੀ ਨੇ ਕਿਹਾ ਕਿ ਕਾਂਗਰਸ ਦੀ ਘਰ-ਘਰ ਰੁਜ਼ਗਾਰ ਮੁਹਿੰਮ ਵੋਟਾਂ ਹਾਸਲ ਕਰਨ ‘ਚ ਹੁਣ ਪੂਰੀ ਤਰ੍ਹਾਂ ਅਸਫ਼ਲ ਰਹੇਗੀ ਕਿਉਂਕਿ ਕਾਂਗਰਸ ਸਰਕਾਰ ਦੇ ਰੁਜ਼ਗਾਰ ਪੱਖੋਂ ਫੇਲ ਰਹੀ। ਉਨ੍ਹਾਂ ਕਿਹਾ ਕਿ ਬੀ.ਐੱਡ, ਟੈੱਟ ਪਾਸ ਨੌਕਰੀਆਂ ਦੀ ਮੰਗ ਕਰਨ ਜਾਂਦੇ ਨੌਜਵਾਨ ਵੀਰ-ਭੈਣਾਂ ‘ਤੇ ਸਰਕਾਰ ਦੇ ਹੁਕਮਾਂ ‘ਤੇ ਲਾਠੀਚਾਰਜ ਦਾ ਜਵਾਬ ਹੁਣ ਬੇਰੁਜ਼ਗਾਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵੋਟਰਾਂ ਨਾਲ ਸਤਰੰਜੀ ਸੀਟੀਆਂ ਖੇਡ ਕੇ ਆਪਣਾ ਸਮਾਂ ਟਪਾ ਲਿਆ, ਹੁਣ ਚੋਣਾਂ ‘ਚ ਵੋਟਰ ਜਵਾਬ ਮੰਗੇਗਾ।

Facebook Comments

Trending