Connect with us

ਪੰਜਾਬੀ

ਲੋਹਾ, ਇਸਪਾਤ ਤੇ ਸਟੀਲ ਦੀਆਂ ਕੀਮਤਾਂ ਦੇ ਅਚਾਨਕ ਵਧਣ ਨਾਲ ਉਦਯੋਗਾਂ ਨੂੰ ਲੱਗਿਆ ਝਟਕਾ

Published

on

Iron, steel and steel prices rise sharply

ਲੁਧਿਆਣਾ :   ਲੋਹਾ, ਇਸਪਾਤ ਤੇ ਸਟੀਲ ਦੀਆਂ ਕੀਮਤਾਂ ਵਿਚ ਅਚਾਨਕ ਹੋਏ ਵਾਧੇ ਕਰਕੇ ਉਦਯੋਗਪਤੀਆਂ ਵਿਚ ਭਾਰੀ ਹੜਕੰਪ ਮੱਚ ਗਿਆ ਹੈ। ਉਦਯੋਗਪਤੀਆਂ ਨੇ ਦੱਸਿਆ ਕਿ ਪਹਿਲਾਂ ਹੀ ਮੰਦੇ ਦੇ ਦੌਰ ‘ਚ ਨਿਕਲ ਰਹੇ ਕਾਰਖਾਨਿਆਂ ‘ਤੇ ਵੱਡਾ ਝਟਕਾ ਲੱਗਿਆ ਹੈ।

ਯੂ.ਸੀ.ਪੀ.ਐਮ.ਏ. ਦੇ ਸੀਨੀਅਰ ਵਾਈਸ ਪ੍ਰਧਾਨ ਗੁਰਚਰਨ ਸਿੰਘ ਜੈਮਕੋ, ਐਲ.ਐਮ.ਟੀ.ਐਮ.ਏ. ਦੇ ਡਾਇਰੈਕਟਰ ਕੁਲਵੰਤ ਸਿੰਘ ਐਨ.ਕੇ.ਐਚ., ਲੁਧਿਆਣਾ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਢਾਂਡਾ ਅਤੇ ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ ਨੇ ਦੱਸਿਆ ਕਿ ਅਚਾਨਕ ਲੋਹੇ ਦੇ ਰੇਟ ਵੱਧਣ ਨਾਲ ਉਤਪਾਦਨ ਨੂੰ ਬਰੇਕਾਂ ਲੱਗ ਗਈਆਂ ਹਨ।

ਉਦਯੋਗਪਤੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰੇਟਾਂ ਦੇ ਵਾਧੇ ਨੂੰ ਰੋਕਣ ਲਈ ਕੋਈ ਉਚਿਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜਦੋਂ ਤਕ ਕਿਸੇ ਰੈਗੂਲੇਟਰ ਕਮਿਸ਼ਨ ਦੀ ਸਥਾਪਨਾ ਨਹੀਂ ਕੀਤੀ ਜਾਂਦੀ, ਉਦੋਂ ਤਕ ਰੇਟ ਸਥਿਰ ਨਹੀਂ ਹੋ ਸਕਦੇ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਅਗਰ ਇਸੇ ਤਰ੍ਹਾਂ ਹੀ ਰੇਟ ਵਧਦੇ ਗਏ ਤਾਂ ਕਾਰਖਾਨੇ ਬੰਦ ਹੋਣ ਦੇ ਕਿਨਾਰੇ ਪਹੁੰਚ ਜਾਣਗੇ ਅਤੇ ਐਮ.ਐਸ.ਐਮ.ਈ. ਸੈਕਟਰ ਨੂੰ ਵੱਡਾ ਝਟਕਾ ਲੱਗੇਗਾ।

Facebook Comments

Trending