ਪੰਜਾਬੀ
ਕੇਂਦਰ ਵਲੋਂ ਭੇਜੀ ਮੁਫ਼ਤ ਕਣਕ ਨਾ ਵੰਡਣਾ ਇੱਕ ਸਾਜਿਸ਼ – ਭਾਜਪਾ ਆਗੂ
Published
3 years agoon
ਖੰਨਾ : ਗਰੀਬ ਲੋਕਾਂ ਦੀ ਰੋਟੀ ਦੇ ਮੁੱਦੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਅਤੇ ਦੂਜੇ ਕੋਰੋਨਾ ਦੌਰ ਵਿਚ ਮੁਫ਼ਤ ਅਨਾਜ ਯੋਜਨਾ ਸ਼ੁਰੂ ਕੀਤੀ ਸੀ। ਪੰਜ ਮਹੀਨਿਆਂ ਬਾਅਦ ਤਿੰਨ ਮਹੀਨੇ, ਫਿਰ ਦੋ ਅਤੇ ਹੁਣ ਚਾਰ ਮਹੀਨਿਆਂ ਦਾ ਅਨਾਜ ਕੇਂਦਰ ਵੱਲੋਂ ਮੁਫ਼ਤ ਦਿੱਤਾ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਦੀ ਸਿਆਸਤ ਕਾਰਨ ਇਨ੍ਹਾਂ ਚਾਰ ਮਹੀਨਿਆਂ ਦਾ ਅਨਾਜ ਡਿਪੂਆਂ ਦੀਆਂ ਮਸ਼ੀਨਾਂ ‘ਤੇ ਤਾਂ ਚੜ੍ਹ ਗਿਆ ਹੈ, ਪਰ ਵੰਡਿਆ ਨਹੀਂ ਜਾ ਰਿਹਾ।
ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਨੁਜ ਛਾਹੜੀਆ ਨੇ ਪ੍ਰਵਾਸੀ ਲੋਕਾਂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਅਨਾਜ ਦੀ ਵੰਡ ਨਾ ਹੋਣ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਲੈਣ ‘ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਗਰੀਬ ਅੰਨ ਕਲਿਆਣ ਯੋਜਨਾ ਤਹਿਤ ਕੋਰੋਨਾ ਸਮੇਂ ਦੌਰਾਨ ਚਾਰ ਮਹੀਨਿਆਂ ਲਈ ਪ੍ਰਤੀ ਮਹੀਨਾ 5 ਕਿੱਲੋ ਅਨਾਜ, ਜੋ ਕਿ ਪ੍ਰਤੀ ਵਿਅਕਤੀ 20 ਕਿੱਲੋ ਬਣਦਾ ਹੈ, ਨੂੰ ਵੰਡਣ ਲਈ ਨਹੀਂ ਦਿੱਤਾ ਜਾ ਰਿਹਾ ਹੈ, ਜਦਕਿ ਇਹ ਅਨਾਜ ਡਿਪੂ ਹੋਲਡਰਾਂ ਦੀ ਮਸ਼ੀਨਾਂ ‘ਤੇ ਚੜ੍ਹ ਗਿਆ ਹੈ।
ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਭਾਜਪਾ ਸਰਕਾਰ ਦੀ ਇਸ ਸਕੀਮ ਦਾ ਲਾਭ ਨਾ ਮਿਲੇ ਅਤੇ ਲੋਕ ਭਾਜਪਾ ਦਾ ਸਮਰਥਨ ਨਾ ਕਰਨਾ ਇਹ ਇਕ ਸਾਜ਼ਿਸ਼ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸ.ਸੀ. ਮੋਰਚਾ ਦੇ ਪ੍ਰਧਾਨ ਜਸਬੀਰ ਸਿੰਘ ਰਾਣਾ, ਬੀ.ਸੀ. ਮੋਰਚਾ ਦੇ ਪ੍ਰਧਾਨ ਰਵਿੰਦਰ ਰਵੀ, ਅਜੀਤਪਾਲ ਸਿੰਘ, ਨਰਿੰਦਰ ਗੋਇਲ, ਜਸਵੀਰ ਸਿੰਘ, ਟਰਾਂਸਪੋਰਟ ਸੈੱਲ ਦੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।
You may like
-
ਪੰਜਾਬ ਦੇ ਅਨੇਕਾਂ ਨੀਲੇ ਕਾਰਡ ਧਾਰਕਾਂ ਨੂੰ ਲੱਗੇਗਾ ਝਟਕਾ, ਰਾਸ਼ਨ ਡਿਪੂਆਂ ‘ਤੇ ਨਹੀਂ ਮਿਲੇਗੀ ਸਹੂਲਤ
-
ਜਾਂਚ ਪੜਤਾਲ ਦੌਰਾਨ ਵੱਡੀ ਗਿਣਤੀ ‘ਚ ਕਾਰਡ ਰੱਦ ਹੋਣ ਦੀ ਸੰਭਾਵਨਾ
-
ਜਹਾਜ਼ਾਂ ‘ਚ ਘੁੰਮਣ ਵਾਲੇ ਵੀ ਪੰਜਾਬ ਦੇ ਰਾਸ਼ਨ ਡਿਪੂਆਂ ‘ਤੇ ਲੱਗਦੇ ਹਨ ਲਾਈਨਾਂ ‘ਚ, ਸੱਚ ਜਾਣ ਹੋ ਜਾਵੋਗੇ ਹੈਰਾਨ-ਪਰੇਸ਼ਾਨ
-
ਮੁਫ਼ਤ ਕਣਕ ਵੰਡਣ ਬਦਲੇ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗੀ FIR
-
ਲੁਧਿਆਣਾ ‘ਚ ਵਿਧਾਇਕ ਗੋਗੀ ਦਾ ਛਾਪਾ: ਡਿਪੂ ਹੋਲਡਰ ਦਾ ਪਰਦਾਫਾਸ਼, ਕਣਕ 1.20 ਕੁਇੰਟਲ ਦੀ ਜਗਾ ਦੇ ਰਿਹਾ ਸੀ 90 ਕਿਲੋ
-
ਖ਼ੁਰਾਕ ਸਪਲਾਈ ਵਿਭਾਗ ਵੱਲੋਂ ਕਣਕ ਵੰਡ ਦੀ ਨਿਗਰਾਨੀ ਲਈ ਅਚਨਚੇਤ ਚੈਕਿੰਗ ਜਾਰੀ