ਲੁਧਿਆਣਾ : ਲੋਕ ਇਨਸਾਫ ਪਾਰਟੀ ਵਲੋਂ ਚੋਣਾਂ ਦੇ ਬਿਗੁਲ ਵੱਜਣ ਤੋਂ ਬਾਅਦ ਆਪਣੀਆਂ ਚੋਣ ਮੀਟਿੰਗਾਂ ਕਰਨੀਆ ਸ਼ੁਰੂ ਕਰ ਦਿੱਤੀਆ ਹਨ, ਜਿਸ ਤਹਿਤ ‘ਲਿਪ’ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਵਾਰਡ ਨੰਬਰ 38 ਨਿਊ ਜਨਤਾ ਨਗਰ, ਗਿੱਲ ਮਾਰਕੀਟ ਗਲੀ ਨੰਬਰ-1 ਅਤੇ 6 ਵਿਚ ਮੁਹੱਲਾ ਵਾਸੀਆਂ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ‘ਚ ਆਪ ਲੋਕਾਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ, ਜਿਸ ਤੋਂ ਵਿਰੋਧੀਆਂ ਨੂੰ ਅੰਦਾਜਾ ਲਗਾ ਲੈਣਾ ਚਾਹੀਦਾ ਹੈ ਕਿ ਲੋਕਾਂ ਵਿਚ ਲੋਕ ਇਨਸਾਫ ਪਾਰਟੀ ਨੂੰ ਤੀਸਰੀ ਵਾਰ ਜੇਤੂ ਬਣਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਲੋਕ ਕਾਹਲੇ ਹਨ ਕਿ 20 ਫਰਵਰੀ ਦਾ ਦਿਨ ਕਦੋਂ ਆਵੇ।
ਇਸ ਮੌਕੇ ਕੌਂਸਲਰ ਕੁਲਦੀਪ ਸਿੰਘ ਬਿੱਟਾ, ਮਿੰਗਾ ਜੀ.ਡੀ.ਬੀ.ਐਚ., ਸਟੂਡੈਟ ਵਿੰਗ ਸੂਬਾ ਪ੍ਰਧਾਨ ਹਰਜਾਪ ਸਿੰਘ ਗਿੱਲ, ਸ਼ੁਦਰਸ਼ਨ ਚੌਹਾਨ, ਹਰਦੇਵ ਸਿੰਘ, ਮਨਮੋਹਨ ਸਿੰਘ ਪਨੇਸਰ, ਗੁਰਪ੍ਰੀਤ ਸਿੰਘ, ਅਨੂਪ ਸਿੰਘ, ਗੁਲਜਾਰ ਸਿੰਘ, ਹਰਨੇਕ ਸਿੰਘ, ਤਰਲੋਚਨ ਸਿੰਘ, ਮਨਪ੍ਰੀਤ ਸਿੰਘ, ਤਜਿੰਦਰ ਪਰਮਾਰ, ਸਾਜਨ ਸਿੰਘ, ਜੋਗਿੰਦਰ ਸਿੰਘ, ਹਰਦੇਵ ਸਿੰਘ, ਹਰਚਰਨ ਸਿੰਘ, ਗੁਰਮੀਤ ਸਿੰਘ, ਨੋਨੀ ਵਿਰਦੀ, ਦੀਪਕ ਸ਼ਾਲੂ, ਚੰਦਨ ਪਰਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।