Connect with us

ਪੰਜਾਬੀ

ਮੀਰੀ-ਪੀਰੀ ਸਿਧਾਂਤ ‘ਤੇ ਸੈਮੀਨਾਰ 5 ਨੂੰ -ਸੰਤ ਬਾਬਾ ਅਮੀਰ ਸਿੰਘ

Published

on

Seminar 5 on Miri-Piri Doctrine - Sant Baba Amir Singh

ਲੁਧਿਆਣਾ :   ਸੰਤ ਬਾਬਾ ਸੁੱਚਾ ਸਿੰਘ ਵਲੋਂ ਸਥਾਪਤ ਸੰਸਥਾ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ 5 ਫਰਵਰੀ ਨੂੰ ਹੋਵੇਗਾ। ਇਸ ਸਬੰਧੀ ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ ਜਵੱਦੀ ਟਕਸਾਲ ਵਿਖੇ ਛੇਵੇਂ ਪਾਤਿਸ਼ਾਹ ਵਲੋਂ ਬਖਸ਼ੇ ‘ਮੀਰੀ ਪੀਰੀ’ ਸਿਧਾਂਤ ‘ਤੇ ਕੌਮੀ ਸੈਮੀਨਾਰ 5 ਫਰਵਰੀ ਹੋਵੇਗਾ।

ਜਿਸ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਤੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ ਮੁੱਖ ਮਹਿਮਾਨ ਹੋਣਗੇ ਅਤੇ ਪ੍ਰੋ. ਸੁਖਦਿਆਲ ਸਿੰਘ ਸਾਬਕਾ ਮੁਖੀ ਪੀ.ਯੂ. ਮੁੱਖ ਭਾਸ਼ਣ ਦੇਣਗੇ।

ਪ੍ਰੋ. ਪਰਮਵੀਰ ਸਿੰਘ, ਇੰਦਰਜੀਤ ਸਿੰਘ ਗੋਗੋਆਣੀ (ਖਾਲਸਾ ਕਾਲਜ ਅੰਮਿ੍ਤਸਰ), ਪ੍ਰੋ. ਗੁਰਮੀਤ ਸਿੰਘ ਸਿੱਧੂ ਪੀ.ਯੂ. ਪਟਿਆਲਾ, ਡਾ. ਹਰਵਿੰਦਰ ਸਿੰਘ ਖਾਲਸਾ (ਬਠਿੰਡਾ), ਡਾ. ਜਸਵੰਤ ਸਿੰਘ ਸਾਬਕਾ ਮੁਖੀ ਹਿਸਟਰੀ ਡਿਪਟੀ ਸਰਕਾਰੀ ਕਾਲਜ, ਕਪੂਰਥਲਾ ਵੀ ਆਪਣੇ ਵਿਚਾਰ ਰੱਖਣਗੇ। ਸੈਮੀਨਾਰ ਦੀ ਪ੍ਰਧਾਨਗੀ ਡਾ. ਅਨੁਰਾਗ ਸਿੰਘ ਲੁਧਿਆਣਾ ਕਰਨਗੇ।

Facebook Comments

Trending