ਪੰਜਾਬ ਨਿਊਜ਼
ਲੁਧਿਆਣਾ ‘ਚ ਬੂੰਦਾਬਾਂਦੀ, 2 ਦਿਨ ਤਕ ਮੌਸਮ ਰਹੇਗਾ ਠੰਢਾ
Published
3 years agoon

ਲੁਧਿਆਣਾ : ਸ਼ਹਿਰ ਵਿਚ ਪੱਛਮੀ ਗੜਬੜੀ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਇਸ ਕਾਰਨ ਹੁਣ ਮੁੜ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਵੀਰਵਾਰ ਸਵੇਰੇ ਬੂੰਦਾਂ ਬੂੰਦੀ ਹੋਈ । ਜਿਸ ਕਾਰਨ ਅਚਾਨਕ ਠੰਢ ਵਧ ਗਈ।
ਸਵੇਰ ਦਾ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਹਵਾ ਗੁਣਵੱਤਾ ਸੂਚਕ ਅੰਕ 101 ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਹੇਗਾ। ਦੁਪਹਿਰ ਬਾਅਦ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸ਼ੁੱਕਰਵਾਰ ਤੇ ਸਨਿਚਰਵਾਰ ਸ਼ਨੀਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 25 ਜਨਵਰੀ ਤੋਂ ਬਾਅਦ ਹੀ ਮੌਸਮ ਸਾਫ਼ ਹੋ ਸਕੇਗਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਹਫ਼ਤੇ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਬੁੱਧਵਾਰ ਸਵੇਰੇ ਬੱਦਲਾਂ ਵਿਚਕਾਰ ਥੋੜੀ ਜਿਹੀ ਧੁੱਪ ਨਿਕਲੀ ਅਤੇ ਲੋਕਾਂ ਵਿਚ ਰਾਹਤ ਦੀ ਉਮੀਦ ਹੈ। ਪਰ ਕੁਝ ਦੇਰ ਬਾਅਦ ਬੱਦਲ ਛਾਏ ਰਹਿਣ ਨਾਲ ਹੋਈ ਬਾਰਿਸ਼ ਨੇ ਠੰਡ ਨੂੰ ਹੋਰ ਵਧਾ ਦਿੱਤਾ ਹੈ।
ਮੌਸਮ ਵਿਭਾਗ ਮੁਤਾਬਕ ਐਤਵਾਰ ਤਕ ਸ਼ਹਿਰ ‘ਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਸ਼ੀਤ ਲਹਿਰ ਕਾਰਨ ਠੰਢ ਵੀ ਵਧੇਗੀ। ਵਿਭਾਗ ਨੇ ਪਹਾੜੀਆਂ ‘ਤੇ ਬਰਫਬਾਰੀ ਦੇ ਵੀ ਸੰਕੇਤ ਦਿੱਤੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਹਿਰ ਵਿਚ ਠੰਢ ਪਿਛਲੇ ਕਈ ਰਿਕਾਰਡ ਤੋੜ ਸਕਦੀ ਹੈ।
You may like
-
ਪੰਜਾਬ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਦੌਰ ਜਾਰੀ, ਬਠਿੰਡਾ ਜ਼ਿਲ੍ਹਾ ਰਿਹਾ ਸਭ ਤੋਂ ਠੰਡਾ
-
ਲੁਧਿਆਣਾ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ, ਹਰ ਕੋਈ ਕਰ ਰਿਹੈ ਠੁਰ-ਠੁਰ
-
ਪੰਜਾਬ ’ਚ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ
-
ਪੰਜਾਬ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ‘ਆਰੇਂਜ’ ਅਲਰਟ ਜਾਰੀ
-
ਜਨਵਰੀ ਦੀ ਸ਼ੁਰੂਆਤ ’ਚ ਠੰਡ ਦਿਖਾਏਗੀ ਅਸਲ ਰੰਗ, ਪੰਜਾਬ ਦੇ ਇਹ ਇਲਾਕਿਆਂ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ
-
ਪੰਜਾਬ ‘ਚ ਭਲਕੇ ਪਏਗਾ ਮੀਂਹ, 31 ਤੋਂ ਸਤਾਏਗੀ ਸੀਤ ਲਹਿਰ, ਧੁੰਦ ਨੂੰ ਲੈ ਕੇ ਆਰੈਂਜ ਅਲਰਟ ਜਾਰੀ