ਪੰਜਾਬ ਨਿਊਜ਼
ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ 30 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
Published
3 years agoon
ਲੁਧਿਆਣਾ : ਸੰਯੁਕਤ ਸਮਾਜ ਮੋਰਚਾ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਦੂਜੀ ਲਿਸਟ ’ਚ ਸੰਯੁਕਤ ਸਮਾਜ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਚਢੂਨੀ ਵੱਲੋਂ 30 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋਫੈਸਰ ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵੱਲੋਂ ਕੀਤਾ ਗਿਆ ਹੈ।
10 ਹਲਕਿਆਂ ਤੋਂ ਚਢੂਨੀ ਅਤੇ 20 ਤੋਂ ਸੰਯੁਕਤ ਸਮਾਜ ਮੋਰਚਾ ਚੋਣਾਂ ਲੜੇਗਾ। ਸੰਯੁਕਤ ਸਮਾਜ ਮੋਰਚਾ ਵੱਲੋਂ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 19 ਜਨਵਰੀ ਤੱਕ ਕਰਨ ਦੀ ਸੰਭਾਵਨਾ ਜਤਾਈ ਗਈ ਹੈ।
ਸੰਯੁਕਤ ਸਮਾਜ ਮੋਰਚਾ ਵੱਲੋਂ ਜਾਰੀ ਕੀਤੀ ਗਈ ਦੂਜੀ ਸੂਚੀ ’ਚ ਨਵਾਂਸ਼ਹਿਰ ਤੋਂ ਕੁਲਦੀਪ ਸਿੰਘ ਬਜੀਦਪੁਰ, ਫਿਰੋਜ਼ਪੁਰ ਸ਼ਹਿਰੀ ਤੋਂ ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਰਾਜੂ (ਬਟਾਲਾ), ਤਰੁਣ ਜੈਨ (ਲੁਧਿਆਣਾ ਪੱਛਮੀ), ਹਰਕੀਰਤ ਸਿੰਘ ਰਾਣਾ (ਆਤਮ ਨਗਰ), ਗੁਰਪ੍ਰੀਤ ਸਿੰਘ ਕੋਟਲੀ (ਗਿੱਦੜਬਾਹਾ), ਸੁਖਵਿੰਦਰ ਕੁਮਾਰ (ਮਲੋਟ), ਅਨੁਰੂਪ ਕੌਰ (ਸ੍ਰੀ ਮੁਕਤਸਰ ਸਾਹਿਬ), ਸਿਮਰਦੀਪ ਸਿੰਘ (ਪਾਇਲ), ਬੂਟਾ ਸਿੰਘ ਸ਼ਾਦੀਪੁਰ (ਸੌਨਰ), ਬਾਬਾ ਚਮਕੌਰ ਸਿੰਘ (ਭੁੱਚੋ), ਸਰਬਜੀਤ ਸਿੰਘ ਅਲਾਲ (ਧੂਰੀ), ਮੋੜਾ ਸਿੰਘ ਅਣਜਾਣ (ਆਰ) ਫਿਰੋਜ਼ਪੁਰ ਦਿਹਾਤੀ ਤੋਂ, ਡਾ. ਸਤਨਾਮ ਸਿੰਘ (ਰਾਜਾਸਾਂਸੀ), ਸੁਰਿੰਦਰ ਸਿੰਘ ਢੱਡੀਆਂ (ਜਲਾਲਾਬਾਦ), ਡਾ. ਅਮਰਜੀਤ ਸਿੰਘ ਮਾਨ (ਸੁਨਾਮ), ਭਗਵੰਤ ਸਿੰਘ ਸਮਾਓ (ਆਰ), (ਭਦੌੜ), ਅਭਿਕਰਨ ਸਿੰਘ (ਬਰਨਾਲਾ), ਗੁਰਨਾਮ ਸਿੰਘ ਭੀਖੀ (ਮਾਨਸਾ), ਛੋਟਾ ਸਿੰਘ ਮੀਆਂ (ਸਰਦੂਲਗੜ) ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
You may like
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ
-
ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ
-
ਲੁਧਿਆਣਾ ਦੇ 175 ਉਮੀਦਵਾਰਾਂ ਵਿੱਚੋਂ 139 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
-
ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, ‘ਆਪ’ ਦੀ ਜਿੱਤ ਬਾਰੇ ਆਖੀ ਇਹ ਗੱਲ