ਪੰਜਾਬੀ
ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ‘ਚੋਂ ਮਿਲੀਆਂ ਸ਼ਿਕਾਇਤਾਂ ‘ਚੋਂ 493 ਦਾ ਕੀਤਾ ਨਿਪਟਾਰਾ
Published
3 years agoon
ਲੁਧਿਆਣਾ : ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾਂ ਨੂੰ ਰੋਕਣ ਲਈ ਹਰ ਪ੍ਰਕਾਰ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਲਈ ਸ਼ਿਕਾਇਤਾਂ ਕਰਨ ਲਈ ਵੀ ਹੱਥੀਂ ਸ਼ਿਕਾਇਤ ਦੇਣ, ਚੋਣ ਕਮਿਸ਼ਨ ਦੇ ਪੋਰਟਲ ‘ਤੇ ਸ਼ਿਕਾਇਤ ਕਰਨ ਅਤੇ ਸੀ. ਵਿਜ਼ਲ ਮੋਬਾਈਲ ਐਪ ‘ਤੇ ਸ਼ਿਕਾਇਤ ਕਰਨ ਦਾ ਸਾਧਨ ਮੁਹੱਈਆ ਕਰਵਾਇਆ ਗਿਆ ਹੈ।
ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ‘ਚ ਜ਼ਿਲ੍ਹਾ ਚੋਣ ਅਧਿਕਾਰੀ ਕੋਲ 701 ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ ‘ਚੋਂ 493 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 208 ਸ਼ਿਕਾਇਤਾਂ ਦਾ ਨਿਪਟਾਰਾ ਬਾਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਕੋਲ ਹੱਥੀ 99 ਸ਼ਿਕਾਇਤਾਂ ਪੁੱਜੀਆਂ, ਜਿਨ੍ਹਾਂ ‘ਚੋਂ 50 ਦਾ ਨਿਪਟਾਰਾ ਕਰ ਲਿਆ ਗਿਆ ਹੈ ਅਤੇ 49 ਦਾ ਨਿਪਟਾਰਾ ਬਾਕੀ ਹੈ। ਨੈਸ਼ਨਲ ਗਰੇਵੀਐਂਸ ਸਰਵਿਸ ਪੋਰਟਲ ‘ਤੇ 188 ਸ਼ਿਕਾਇਤਾਂ ਪੁੱਜੀਆਂ, ਜਿਨ੍ਹਾਂ ਵਿਚੋਂ 174 ਦਾ ਨਿਪਟਾਰਾ ਕਰ ਲਿਆ ਗਿਆ ਹੈ ਅਤੇ 14 ਦਾ ਨਿਪਟਾਰਾ ਬਾਕੀ ਹੈ। ਇਸੇ ਤਰ੍ਹਾਂ ਸੀ ਵਿਜ਼ਲ ਐਪ ‘ਤੇ 414 ਸ਼ਿਕਾਇਤਾਂ ਪੁੱਜੀਆਂ, ਜਿਨ੍ਹਾਂ ‘ਚੋਂ 145 ਵਾਪਸ ਲੈ ਲਈਆਂ ਗਈਆਂ।
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਤੇ ਜਨਤਕ ਥਾਵਾਂ ‘ਤੇ ਪ੍ਰਚਾਰ ਵਾਲੀਆਂ 248 ਕੰਧ ਲਿਖਤਾਂ, 9701 ਪੋਸਟਰਾਂ, 4408 ਬੈਨਰਾਂ ਤੇ 745 ਹੋਰ ਉਤਪਾਦਾਂ ਨੂੰ ਹਟਾਇਆ ਗਿਆ ਹੈ | ਜਦਕਿ ਨਿੱਜੀ ਜਾਇਦਾਦਾਂ ਤੋਂ 425 ਕੰਧ ਲਿਖਤਾਂ, 19815 ਪੋਸਟਰਾਂ, 8258 ਬੈਨਰਾਂ ਤੇ 1651 ਹੋਰ ਉਤਪਾਦਾਂ ਨੂੰ ਹਟਾਇਆ ਗਿਆ ਹੈ।
ਜਨਤਕ ਥਾਵਾਂ ‘ਤੇ ਪ੍ਰਚਾਰ ਵਾਲੀਆਂ 15102 ਥਾਵਾਂ ਅਤੇ ਪ੍ਰਾਈਵੇਟ ਥਾਵਾਂ ‘ਤੇ ਪ੍ਰਚਾਰ ਵਾਲੀਆਂ 25 ਹਜ਼ਾਰ 294 ਸਮੱਗਰੀਆਂ ਨੂੰ ਹਟਾਇਆ। ਅਣ-ਅਧਿਕਾਰਤ ਮੀਟਿੰਗਾਂ ਕਰਨ ਦੇ ਮਾਮਲੇ ‘ਚ 2 ਮਾਮਲੇ ਦਰਜ ਕੀਤੇ ਗਏ ਹਨ ਅਤੇ ਪੈਸਿਆਂ ਨਾਲ ਫੜ੍ਹੇ ਜਾਣ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
You may like
-
ਵਿਧਾਇਕ ਬੱਗਾ ਵਲੋਂ ਵਾਰਡ ਨੰ: 88 ‘ਚ ਵਿਸ਼ਾਲ ਲੋਕ ਮਿਲਣੀ ਆਯੋਜਿਤ
-
“ਤੁਹਾਡੀ ਸਰਕਾਰ, ਤੁਹਾਡੇ ਦੁਆਰ” ਤਹਿਤ ਲਗਾਇਆ ਸੁਵਿਧਾ ਕੈਂਪ
-
ਵਾਰਡ ਨੰਬਰ 42 ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ
-
ਪਬਲਿਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ‘ਤੇ ਕੀਤਾ ਨਿਪਟਾਰਾ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ