Connect with us

ਖੇਤੀਬਾੜੀ

ਪੀਏਯੂ ਨੇ ਟਰੈਕਟਰ ਨਾਲ ਮੈਟ ਟਾਈਪ ਪਨੀਰੀ ਬੀਜਣ ਵਾਲੀ ਮਸ਼ੀਨ ਦੇ ਪਸਾਰ ਲਈ ਕੀਤਾ ਸਮਝੌਤਾ  

Published

on

PAU enters into agreement with Tractor for expansion of Matt Type Cheese Planting Machine
ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਸਥਿਤ ਇਕ ਫਰਮ ਰਾਜੇਸ਼ ਐਗਰੀਕਲਚਰਲ ਵਰਕਸ ਲੁਧਿਆਣਾ ਰੋਡ ਮੁੱਲਾਂਪੁਰ ਦਾਖਾ ਨਾਲ ਬੀਤੇ ਦਿਨੀਂ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਈਪ ਨਰਸਰੀ ਬੀਜਣ ਵਾਲੀ ਮਸ਼ੀਨ ਦੇ ਪਸਾਰ ਲਈ ਇੱਕ ਸਮਝੌਤਾ ਕੀਤਾ।ਇਸ ਸਮਝੌਤੇ ਵਿੱਚ ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ  ਅਤੇ ਸੰਬੰਧਿਤ ਫਰਮ ਵੱਲੋਂ ਸ.ਗੁਰਦੀਪ ਸਿੰਘ ਸਪੁੱਤਰ ਸ.ਸੁਰਜੀਤ ਸਿੰਘ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ।
  ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ ਅਸ਼ੋਕ ਕੁਮਾਰ ਅਤੇ ਵਧੀਕ ਨਿਰਦੇਸ਼ਕ ਖੋਜ ਡਾ ਗੁਰਸਾਹਿਬ ਸਿੰਘ ਮਨੇਸ ਨੇ ਇਸ ਮਸ਼ੀਨ ਦਾ ਵਿਕਾਸ ਕਰਨ ਵਾਲੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਅਪਰ ਨਿਰਦੇਸ਼ਕ ਖੋਜ ਡਾ ਗੁਰਸਾਹਿਬ ਸਿੰਘ ਮਨੇਸ ਨੇ ਇਸ ਮਸ਼ੀਨ ਦੀ ਕਾਰਜ ਕੁਸ਼ਲਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਮਸ਼ੀਨ 35-40 ਹਾਰਸ ਪਾਵਰ ਟਰੈਕਟਰ ਨਾਲ ਚੱਲਦੀ ਹੈ ।ਇੱਕੋ ਵਾਰ ਵਿੱਚ ਇਹ ਮਸ਼ੀਨ ਪੌਲੀਥੀਨ ਸ਼ੀਟ ਵਿਛਾਉਣ ਤੋਂ ਲੈ ਕੇ ਇਕ ਮੀਟਰ ਚੌੜੀ ਮਿੱਟੀ ਦਾ ਬੈੱਡ ਵਿਛਾਉਣ ਅਤੇ ਬੀਜ ਕੇਰਨ ਵਰਗੇ ਸਾਰੇ ਕੰਮ ਇੱਕੋ ਸਮੇਂ ਕਰ ਲੈਂਦੀ ਹੈ।
ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ ਮਹੇਸ਼ ਕੁਮਾਰ ਨਾਰੰਗ ਨੇ ਦੱਸਿਆ ਕਿ ਇਸ ਮਸ਼ੀਨ ਨਾਲ  64-67 ਪ੍ਰਤੀਸ਼ਤ ਲਾਗਤ ਵਿੱਚ ਕਮੀ ਆਉਂਦੀ ਹੈ ਜਦਕਿ 93-94 ਪ੍ਰਤੀਸ਼ਤ ਤਕ ਲੇਬਰ ਦੀ ਬਚਤ ਹੋ ਜਾਂਦੀ ਹੈ  ਝੋਨੇ ਦੀ ਬਿਜਾਈ ਦੇ ਸਿਖਰਲੇ ਦਿਨਾਂ ਦੇ ਵਿੱਚ ਜਦੋਂ ਲੇਬਰ ਦੀ ਕਮੀ ਹੁੰਦੀ ਹੈ ਇਹ ਮਸ਼ੀਨ ਬੇਹੱਦ ਲਾਹੇਵੰਦ ਸਾਬਿਤ ਹੋ ਸਕਦੀ ਹੈ ।ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੀ ਮਦਦ ਨਾਲ ਡੇਢ ਸੌ ਤੋਂ ਦੋ ਸੌ ਏਕੜ ਦੀ ਪਨੀਰੀ ਅਸਾਨੀ ਨਾਲ ਬੀਜੀ ਜਾ ਸਕਦੀ ਹੈ।
ਕੰਪਟਰੋਲਰ ਡਾ ਸੰਦੀਪ ਕਪੂਰ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਇੰਚਾਰਜ ਡਾ ਅਮਰਜੀਤ ਕੌਰ ਨੇ ਇਸ ਮੌਕੇ ਵਿਗਿਆਨੀਆਂ ਅਤੇ ਸੰਬੰਧਿਤ ਫਰਮ ਨੂੰ ਵਧਾਈ ਦਿੱਤੀ  ਉਨ੍ਹਾਂ ਆਸ ਪ੍ਰਗਟਾਈ ਕਿ ਇਸ ਰਾਹੀਂ ਪੀਏਯੂ ਦੀਆਂ ਮਸ਼ੀਨਰੀ ਤਕਨਾਲੋਜੀਆਂ ਦਾ ਵਿਕਾਸ ਹੋਰ ਦੂਰ ਤੱਕ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ  ਵਿਗਿਆਨੀ ਡਾ ਅਸੀਮ ਵਰਮਾ ਅਤੇ ਡਾ ਅਰਸ਼ਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Facebook Comments

Trending