ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਕਰੋਨਾ ਦੀ ਰੋਕਥਾਮ ਦੇ ਲਈ ਬਣਾਏ ਗਏ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਪਵਿੱਤਰ ਦਿਹਾੜੇ ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਤੇ ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ. ਰਾਜੇਸ਼ਵਰਪਾਲ ਅਤੇ ਸਾਰੇ ਸਟਾਫ ਮੈਬਰਜ਼ ਵੱਲੋਂ ਲੋਹੜੀ ਮਨਾਈ ਗਈ।
ਇਸ ਅਵਸਰ ਤੇ ਰਣਜੋਧ ਸਿੰਘ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਵੱਧ ਚੜ੍ਹ ਕੇ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਧੀਆਂ ਨੂੰ ਵਿੱਦਿਆ ਪ੍ਰਦਾਨ ਕਰਨੀ ਹੀ ਉਨ੍ਹਾਂ ਦੀ ਅਸਲੀ ਲੋਹੜੀ ਹੈ।

ਕਾਲਜ ਪ੍ਰਿੰਸੀਪਲ ਡਾ.ਰਾਜੇਸ਼ਵਰਪਲ ਕੌਰ ਨੇ ਜਿੱਥੇ ਸਾਰਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਉਥੇ ਨਾਲ ਹੀ ਸਾਰਿਆਂ ਦੇ ਪਰਿਵਾਰ ਤੇ ਸਮਾਜ ਦੀ ਖੁਸ਼ਹਾਲੀ ਲਈ ਵੀ ਸ਼ੁਭ ਕਾਮਨਾਵਾਂ ਦਿੱਤੀਆਂ। ਮੂੰਗਫਲੀ ਰਿਓੜੀਆਂ , ਤਿਲ , ਗੁੜ੍ਹ ਤੇ ਭੁੱਗੇ ਦੇ ਨਾਲ ਲੋਹੜੀ ਤਿਉਹਾਰ ਦਾ ਆਨੰਦ ਲਿਆ ਗਿਆ।
