ਲੁਧਿਆਣਾ : ਪੰਜਾਬ ਦਾ ਸੱਭਿਆਚਾਰਕ ਤਿਉਹਾਰ ਲੋਹੜੀ ਖੰਨਾ ਦੇ ਕੰਪੋਜ਼ਿਟ ਪ੍ਰੋਜੈਕਟ (ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸਪਾਂਸਰ) ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਇਸ ਪ੍ਰੋਗਰਾਮ ਨੇ ਔਰਤਾਂ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਐਚਆਈਵੀ ਏਡਜ਼ ਤੋਂ ਬਚਣ ਅਤੇ ਇਸ ਖ਼ਤਰੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।
ਇਸ ਸਮਾਗਮ ਵਿਚ ਪ੍ਰੋਜੈਕਟ ਮੈਨੇਜਰ ਮਨਪ੍ਰੀਤ ਸਿੰਘ, ਪ੍ਰੋਜੈਕਟ ਡਾਇਰੈਕਟਰ ਡਾ ਇੰਦਰਜੀਤ ਸਿੰਘ, ਮੈਡੀਕਲ ਅਫਸਰ ਡਾ ਕੇਐਲ ਨੇ ਸ਼ਿਰਕਤ ਕੀਤੀ। ਪ੍ਰਣਮੀ, ਅਮਨਦੀਪ, ਮਹੇਸ਼, ਪਲਵਿੰਦਰ, ਸ਼੍ਰੀ ਕਪਿਲ ਸੂਦ, ਸ਼੍ਰੀ ਗਣੇਸ਼ ਚੰਦ ਆਦਿ ਹਾਜਰ ਸਨ।