Connect with us

ਪੰਜਾਬੀ

ਮੈਡੀਕਲ ਕਾਲਜ ਗੋਪਾਲਪੁਰ ਵਲੋਂ ਸਿਹਤ ਜਾਗਰੂਕਤਾ ਕੈਂਪ

Published

on

Health Awareness Camp by Medical College Gopalpur

ਲੁਧਿਆਣਾ : ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਗੋਪਾਲਪੁਰ ਵਲੋਂ ਇਲਾਕੇ ਦੇ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਸਬੰਧੀ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਦੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਖ ਵਿਖੇ ਸਿਹਤ ਸੰਭਾਲ ਜਾਗਰੂਕ ਕੈਂਪ ਲਗਾਇਆ ਗਿਆ ਤੇ ਨਾਲ ਹੀ ਯੋਗਾ ਦੇ ਫ਼ਾਇਦੇ ਬਾਰੇ ਅਤੇ ਉਨ੍ਹਾਂ ਦੇ ਖਾਣ-ਪੀਣ ਬਾਰੇ ਜਾਗਰੂਕ ਕੀਤਾ ਗਿਆ।

ਕੈਂਪ ਦੌਰਾਨ ਕਾਲਜ ਪਿ੍ੰਸੀਪਲ ਡਾ. ਅਸ਼ਵਨੀ ਸ਼ਾਰਧਾ, ਪ੍ਰੋਫੈਸਰ ਡਾ. ਤੇਜਬੀਰ ਸਿੰਘ ਐਮ. ਡੀ. ਅਤੇ ਡਾ. ਰਮਨ ਧਾਲੀਵਾਲ ਐਮ. ਡੀ. ਵਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਸੰਤੁਲਿਤ ਭੋਜਨ ਖਾਣ ਦੀ ਅਪੀਲ ਕੀਤੀ ਗਈ।

ਕੈਂਪ ਦੌਰਾਨ ਕਾਲਜ ਪਿ੍ੰਸੀਪਲ ਡਾ. ਅਸ਼ਵਨੀ ਸ਼ਾਰਧਾ ਨੇ ਬੱਚਿਆਂ ਨੂੰ ਬੂਟੇ ਵੀ ਵੰਡੇ ਗਏ ਅਤੇ ਹਰ ਮਨੁੱਖ ਲਾਵੇ ਇਕ ਰੁੱਖ ਦੇ ਅਖਾਣ ਤੇ ਪਹਿਰਾ ਦਿੰਦਿਆਂ ਬੂਟੇ ਲਗਾ ਕੇ ਪਾਲਣ ਦੀ ਅਪੀਲ ਕੀਤੀ। ਅੰਤ ਵਿਚ ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ ਵਲੋਂ ਸਿਹਤ ਹੀ ਜੀਵਨ ਹੈ ਵਿਸ਼ੇ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਦੀ ਅਪੀਲ ਕਰਦਿਆਂ ਗੁਰੂ ਨਾਨਕ ਸੰਸਥਾ ਦਾ ਧੰਨਵਾਦ ਕੀਤਾ।

Facebook Comments

Trending