Connect with us

ਅਪਰਾਧ

ਸਰਪੰਚ ਰਵੀ ਖਵਾਜਕੇ ਹੱਤਿਆ ਕਾਂਡ : ਤਾਰੀ ਨੂੰ ਉਮਰ ਕੈਦ, ਗੈਂਗਸਟਰ ਗੁਗਨੀ ਬਰੀ

Published

on

Sarpanch Ravi Khawaja murder case: Tari sentenced to life imprisonment, gangster Gugni acquitted

ਲੁਧਿਆਣਾ : ਵਧੀਕ ਸੈਸ਼ਨ ਜੱਜ ਰਵੀਦੀਪ ਹੁੁੰਦਲ ਦੀ ਅਦਾਲਤ ਨੇ ਮੋਗਾ ਦੇ ਦੋਸਾਂਝ ਪਿੰਡ ਵਾਸੀ ਅਵਤਾਰ ਸਿੰਘ ਉਰਫ ਤਾਰੀ ਨੂੰ ਬਲਵਿੰਦਰ ਸਿੰਘ ’ਤੇ ਜਾਨਲੇਵਾ ਹਮਲਾ ਕਰਨ ਅਤੇ ਸਾਬਕਾ ਕਾਂਗਰਸੀ ਸਰਪੰਚ ਰਾਜਵਿੰਦਰ ਸਿੰਘ ਉਰਫ ਰਵੀ ਖਵਾਜਕੇ ਦੀ ਹੱਤਿਆ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਹੈ।

ਗਿਲਜ ਗਾਰਡਨ ਰਿਸੌਰਟਸ ਪਿੰਡ ਗਿੱਲ ’ਚ ਇਕ ਵਿਆਹ ਸਮਾਗਮ ਵਿਚ 20 ਫਰਵਰੀ 2016 ਨੂੰ ਗੋਲੀਆਂ ਮਾਰ ਕੇ ਰਵੀ ਦੀ ਹੱਤਿਆ ਕਰ ਦਿੱਤੀ ਗਈ ਸੀ। ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ’ਤੇ 1.60 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਹਾਲਾਂਕਿ ਅਦਾਲਤ ਨੇ ਕਥਿਤ ਸਾਜ਼ਿਸ਼ਕਰਤਾ ਗੈਂਗਸਟਰ ਧਰਮਿੰਦਰ ਗੁਗਨੀ, ਉਸ ਦੇ ਸਹਿਯੋਗੀ ਕ੍ਰਿਪਾਲ ਸਿੰਘ ਵਾਸੀ ਤਲਵੰਡੀ ਭੰਗਰੀਆ ਅਤੇ ਨਵਪ੍ਰੀਤ ਸਿੰਘ ਨੋਵੀ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ।

Facebook Comments

Trending