ਪੰਜਾਬੀ
ਫਿਕੋ ਤੇ ਯੂ. ਸੀ. ਪੀ. ਐੱਮ. ਏ. ਦੇ ਵਫ਼ਦ ਵਲੋਂ ਬਿਜਲੀ ਨਿਗਮ ਦੇ ਚੇਅਰਮੈਨ ਨਾਲ ਮੀਟਿੰਗ
Published
3 years agoon

ਲੁਧਿਆਣਾ : ਫ਼ੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸਨਅਤਕਾਰਾਂ ਨੇ ਚੇਅਰਮੈਨ ਸਨਅਤਕਾਰਾਂ ਦੀਆਂ ਬਿਜਲੀ ਨਾਲ ਸਬੰਧਤ ਸਮੱ ਸਿਆਵਾਂ ਤੋਂ ਜਾਣੂੰ ਕਰਵਾਇਆ।
ਵਫ਼ਦ ‘ਚ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਯੂ. ਸੀ. ਪੀ. ਐੱਮ. ਏ. ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ, ਬਰਾਡੋ ਦੇ ਪ੍ਰਧਾਨ ਤੇ ਯੂ. ਸੀ. ਪੀ. ਐੱਮ. ਏ. ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ, ਖੋਜ ਤੇ ਵਿਕਾਸ ਕੇਂਦਰ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਭੋਗਲ, ਫਿਕੋ ਦੇ ਜਨਰਲ ਸਕੱਤਰ ਰਾਜੀਵ ਜੈਨ ਅਤੇ ਯੂ. ਸੀ. ਪੀ. ਐੱਮ. ਏ. ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਨਵਯੁੱਗ ਹਾਜ਼ਰ ਸਨ।
ਉਨ੍ਹਾਂ ਨੇ ਚੇਅਰਮੈਨ ਸ. ਸਰਾਂ ਨੂੰ ਅਪੀਲ ਕੀਤੀ ਕਿ ਸਨਅਤਾਂ ਨੂੰ ਜੋ ਯੂ. ਯੂ. ਈ. ਦੇ ਚਾਰਜ ਲਗਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਖਤਮ ਕਰ ਕੇ ਸਨਅਤਕਾਰਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਸਨਅਤਕਾਰ ਪਹਿਲਾਂ ਹੀ ਮੁਸ਼ਕਿਲਾਂ ਵਿਚੋਂ ਲੰਘ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਕਾਰਖ਼ਾਨੇ ਚਲਾਉਣੇ ਮੁਸ਼ਕਿਲ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਨਾਲ ਸੰਬੰਧਿਤ ਜੋ ਵੀ ਪ੍ਰੇਸ਼ਾਨੀਆਂ ਹਨ, ਉਨ੍ਹਾਂ ਨੂੰ ਦੂਰ ਕਰਕੇ ਸਨਅਤਕਾਰਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।
ਚੇਅਰਮੈਨ ਸ. ਸਰਾਂ ਨੇ ਕਿਹਾ ਕਿ ਉਹ ਸਨਅਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਹਰ ਢੁੱਕਵਾਂ ਉਪਰਾਲਾ ਕਰਨਗੇ ਅਤੇ ਹੋਰ ਖਪਤਕਾਰਾਂ ਵਾਂਗ ਸਨਅਤਕਾਰਾਂ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
You may like
-
ਲੁਧਿਆਣਾ ‘ਚ 10 ਲੀਨ ਮੈਨੂਫੈਕਚਰਿੰਗ ਕਲੱਸਟਰ ਵਿਕਸਿਤ ਕਰੇਗਾ ਫਿਕੋ
-
UCPMA ‘ਚ ਪ੍ਰਦੂਸ਼ਣ ਸਹਿਮਤੀ ਪ੍ਰਾਪਤ ਕਰਨ ਲਈ ਕੀਤਾ ਗਿਆ ਕੈਂਪ ਦਾ ਆਯੋਜਨ
-
ਸਨਅਤਕਾਰਾਂ ਨੇ ਮਿਕਸਡ ਲੈਂਡ ਯੂਜ਼ ਖੇਤਰਾਂ ਦੇ ਮਤੇ ਲਈ ਸਰਕਾਰ ਦਾ ਕੀਤਾ ਧੰਨਵਾਦ
-
UCPMA ELECTION : ਲੱਕੀ ਧੜੇ ਦੀ ਹੂੰਝਾਫੇਰ ਜਿੱਤ, ਚਾਵਲਾ ਧੜੇ ਦੇ ਉਮੀਦਵਾਰ ਚਿੱਤ
-
UCPMA ELECTION: ਪੁਲਿਸ ਸੁਰੱਖਿਆ ਦਰਮਿਆਨ ਵੋਟਿੰਗ ਜਾਰੀ, ਮੈਦਾਨ ‘ਚ 16 ਉਮੀਦਵਾਰ
-
UCPMA ਚੋਣਾਂ ਲਈ ਅਦਾਲਤ ਵੱਲੋ ਆਬਜ਼ਰਵਰ ਨਿਯੁਕਤ, ਨਹੀਂ ਹੋ ਸਕੇਗੀ ਧਾਂਦਲੀ