ਲੁਧਿਆਣਾ : ਮਾਲਵਾ ਸਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮਹਿਲਾ ਆਗੂ ਰਿੰਪੀ ਜੌਹਰ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਮੰਚ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਦੀ ਹਾਜਰੀ ਵਿਚ ਲੁਧਿਆਣਾ ਵਿਖੇ 11 ਜਨਵਰੀ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਧੀਆਂ ਦੀ ਲੋਹੜੀ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ।
ਸ੍ਰੀ ਬਾਵਾ ਅਤੇ ਮੰਚ ਦੀ ਇਸਤਰੀ ਵਿੰਗ ਦੀ ਪ੍ਰਧਾਨ ਬਰਜਿੰਦਰ ਕੌਰ ਨੇ ਕਿਹਾ ਕਿ ਅੱਜ ਤੋਂ 23 ਸਾਲ ਪਹਿਲਾਂ ਧੀਆਂ ਦੀ ਲੋਹੜੀ ਮਨਾ ਕੇ ਪੁੱਤਰ-ਧੀ ਦੇ ਜਨਮ ਨੂੰ ਲੈ ਕੇ ਮਤਭੇਦ ਖਤਮ ਕਰਨ ਦਾ ਯਤਨ ਕੀਤਾ ਗਿਆ ਸੀ ਜੋ ਹੁਣ ਸਮਾਜਿਕ ਚੇਤਨਾ ਦੀ ਲਹਿਰ ਬਣ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਮੇਲੇ ਵਿੱਚ 101 ਨਵਜੰਮੀਆਂ ਲੜਕੀਆਂ ਦੀ ਲੋਹੜੀ ਗੁੜ ਅਤੇ ਰਿਉੜੀਆਂ ਵੰਡ ਕੇ ਮਨਾਈ ਜਾਵੇਗੀ ਅਤੇ ਲੜਕੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਰਿੰਪੀ ਜੌਹਰ ਅਤੇ ਗੁਰਮੀਤ ਕੌਰ ਸੈਕਟਰੀ ਨੇ ਕਿਹਾ ਕਿ ਧੀਆਂ ਨੂੰ ਮਾਂ ਦੀ ਕੁੱਖ ਵਿੱਚ ਮਾਰਨ ਵਾਲਿਆਂ ਖਿਲਾਫ 302 ਦਾ ਕੇਸ ਦਰਜ ਕੀਤਾ ਜਾਵੇ। ਮੇਲੇ ਦੌਰਾਨ ਗਿੱਧੇ ਦੀ ਰਾਣੀ ਸਰਬਜੀਤ ਮਾਂਗਟ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਰੰਗ ਬੰਨਣਗੇ।