Connect with us

ਇੰਡੀਆ ਨਿਊਜ਼

ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਕੋਰੋਨਾ ਕਾਰਨ OPD ਬੰਦ ਕਰਨ ਦਾ ਫ਼ੈਸਲਾ

Published

on

Important news for patients going to Chandigarh PGI, decision to close OPD due to corona

ਚੰਡੀਗੜ੍ਹ : ਕੋਵਿਡ ਦੇ ਵੱਧਦੇ ਮਾਮਲਿਆਂ ਦੇ ਨਾਲ ਹੀ ਪੀ. ਜੀ. ਆਈ. ਨੇ ਫਿਜ਼ੀਕਲ ਓ. ਪੀ. ਡੀ. ਫਿਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। 10 ਜਨਵਰੀ ਤੋਂ ਹੁਣ ਓ. ਪੀ. ਡੀ. ਵਿਚ ਆਉਣ ਲਈ ਆਨਲਾਈਨ ਅਪੁਆਇੰਟਮੈਂਟ ਲੈਣੀ ਪਵੇਗੀ, ਜਿਸ ਤੋਂ ਬਾਅਦ ਹੀ ਐਂਟਰੀ ਮਿਲ ਸਕੇਗੀ।

ਪੀ. ਜੀ. ਆਈ. ਓ. ਪੀ. ਡੀ. ਵਿਚ 8 ਹਜ਼ਾਰ ਮਰੀਜ਼ ਰੋਜ਼ਾਨਾ ਆ ਰਹੇ ਹਨ। ਇਸ ਲਈ ਸਾਵਧਾਨੀ ਵਜੋਂ ਇਹ ਫ਼ੈਸਲਾ ਲਿਆ ਗਿਆ ਹੈ। ਮਰੀਜ਼ਾਂ ਦੀ ਸਹੂਲਤ ਵੇਖਦੇ ਹੋਏ ਟੈਲੀ ਕੰਸਲਟੇਸ਼ਨ ਸ਼ੁਰੂ ਕੀਤੀ ਗਈ ਹੈ। ਨਾਲ ਹੀ ਫਿਜ਼ੀਕਲ ਚੈੱਕਅਪ ਦੀ ਲੋੜ ਪਈ ਤਾਂ ਉਸ ਨੂੰ ਬੁਲਾ ਲਿਆ ਜਾਵੇਗਾ।

ਜੀ. ਐੱਮ. ਸੀ. ਐੱਚ. ਵੀ ਫਿਜ਼ੀਕਲ ਓ. ਪੀ. ਡੀ. ਬੰਦ ਕਰਨ ਸਬੰਧੀ ਸ਼ੁੱਕਰਵਾਰ ਮੀਟਿੰਗ ਕਰਨ ਜਾ ਰਿਹਾ ਹੈ। ਡਾਇਰੈਕਟਰ ਡਾ. ਜਸਬਿੰਦਰ ਕੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੇਸ ਵੱਧ ਰਹੇ ਹਨ, ਉਸ ਕਾਰਨ ਰਿਸਕ ਨਹੀਂ ਲਿਆ ਜਾ ਸਕਦਾ। ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਹੀ ਆਖ਼ਰੀ ਫ਼ੈਸਲਾ ਲਿਆ ਜਾਵੇਗਾ।

ਪੀ. ਜੀ. ਆਈ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਆਨਲਾਈਨ ਅਪੁਆਇੰਟਮੈਂਟ ਨਾ ਆਉਣ। ਕਈ ਮਰੀਜ਼ਾਂ ਨੂੰ ਪਹਿਲਾਂ ਹੀ ਆਨਲਾਈਨ ਅਪੁਆਇੰਟਮੈਂਟ ਦਿੱਤੀ ਜਾ ਚੁੱਕੀ ਹੈ। ਸਵੇਰੇ 8 ਤੋਂ 9:30 ਵਜੇ ਤੱਕ ਪੀ. ਜੀ. ਆਈ. ਦੇ ਫੋਨ ਨੰਬਰ ’ਤੇ ਅਪੁਆਇੰਟਮੈਂਟ ਲਈ ਜਾ ਸਕਦੀ ਹੈ।

Facebook Comments

Trending