ਕਰੋਨਾਵਾਇਰਸ
ਲੁਧਿਆਣਾ ’ਚ 330 ਮਾਮਲੇ ਅਤੇ ਪਟਿਆਲਾ ’ਚ 687 ਕੋਰੋਨਾ ਦੇ ਮਾਮਲੇ ਆਏ ਸਾਹਮਣੇ
Published
3 years agoon
ਲੁਧਿਆਣਾ : ਪੰਜਾਬ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰੋਜ਼ਾਨਾ ਵੱਡੀ ਗਿਣਤੀ ’ਚ ਨਵੇਂ ਕੇਸ ਮਿਲ ਰਹੇ ਹਨ। ਲੁਧਿਆਣਾ ’ਚ ਸੱਤ ਮਹੀਨਿਆਂ ਬਾਅਦ ਇਕ ਦਿਨ ’ਚ ਕੋਰੋਨਾ ਦੇ 330 ਪਾਜ਼ੇਟਿਵ ਮਾਮਲੇ ਆਏ ਹਨ। ਇਸ ਤੋਂ ਪਹਿਲਾਂ 30 ਮਈ 2021 ਨੂੰ ਇਕ ਦਿਨ ’ਚ 335 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਨ੍ਹਾਂ ’ਚੋਂ 298 ਜ਼ਿਲ੍ਹਾ ਲੁਧਿਆਣਾ ਦੇ ਸਨ।
ਵੀਰਵਾਰ ਨੂੰ ਮਿਲੇ 330 ਸੈਂਪਲਾਂ ’ਚੋਂ 292 ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਰਹੇ ਜਦੋਂਕਿ 38 ਦੂਜੇ ਜ਼ਿਲ੍ਹਿਆਂ ਤੋਂ ਹਨ। ਇਸ ਦਿਨ ਕੋਰੋਨਾ ਨਾਲ ਦੋ ਮੌਤਾਂ ਵੀ ਹੋਈਆਂ ਹਨ। ਇਨ੍ਹਾਂ ’ਚੋਂ ਇਕ ਜ਼ਿਲ੍ਹਾ ਪਟਿਆਲਾ ਅਤੇ ਇਕ ਲੁਧਿਆਣਾ ਤੋਂ ਹੈ। ਲੁਧਿਆਣਾ ’ਚ 42 ਸਾਲਾ ਪੁਰਸ਼ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜੋ ਡੀਐੱਮਸੀ ’ਚ ਦਾਖਲ ਸੀ। ਤਾਜ਼ਾ ਮਾਮਲਿਆਂ ਨਾਲ ਜ਼ਿਲ੍ਹਾ ਲੁਧਿਆਣਾ ’ਓ ਕੋਰੋਨਾ ਮਾਮਲਿਆਂ ਦੀ ਗਿਣਤੀ 88539 ਤਕ ਪਹੁੰਚ ਗਈ ਹੈ ਅਤੇ ਕੋਰੋਨਾ ਨਾਲ 2120 ਮੌਤਾਂ ਵੀ ਹੋ ਚੁੱਕੀਆਂ ਹਨ।
ਵੀਰਵਾਰ ਆਏ ਇਨਫੈਕਟਿਡਾਂ ’ਚ ਇਕ ਕੌਮਾਂਤਰੀ ਮੁਸਾਫ਼ਰ ਵੀ ਰਿਹਾ ਜੋ ਕੈਨੇਡਾ ਤੋਂ ਪਰਤਿਆ ਹੈ। 20 ਅਜਿਹੇ ਲੋਕ ਵੀ ਰਹੇ ਜੋ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ’ਚ ਆਏ ਹਨ। 14 ਹੈਲਥ ਕੇਅਰ ਵਰਕਰ ਵੀ ਕੋਰੋਨਾ ਦੀ ਲਪੇਟ ’ਚ ਆਏ ਹਨ।
ਜ਼ਿਲ੍ਹਾ ਲੁਧਿਆਣਾ ’ਚ ਵਰਤਮਾਨ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 776 ਤਕ ਪਹੁੰਚ ਗਈ ਹੈ, ਜਿਨ੍ਹਾਂ ’ਚ ਹੋਮ ਆਈਸੋਲੇਸ਼ਨ ’ਚ 750 ਲੋਕ ਹਨ, ਜਦੋਂਕਿ ਸਰਕਾਰੀ ਹਸਪਤਾਲਾਂ ’ਚ ਚਾਰ ਅਤੇ ਨਿੱਜੀ ਹਪਸਤਾਲਾਂ ’ਚ 22 ਇਨਫੈਕਟਿਡ ਇਲਾਜ ਕਰਵਾ ਰਹੇ ਹਨ। ਵੈਂਟੀਲੇਟਰ ’ਤੇ ਇਸ ਸਮੇਂ ਇਕ ਮਰੀਜ਼ ਹੈ, ਜੋ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹੈ। ਵੀਰਵਾਰ 3360 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ ’ਚੋੀ 2313 ਆਰਟੀਪੀਸੀਆਰ ਸੈਂਪਲ ਰਹੇ।
ਪਟਿਆਲਾ ਜ਼ਿਲ੍ਹੇ ’ਚ ਵੀਰਵਾਰ ਨੂੰ 687 ਕੋਵਿਡ ਕੇਸ ਰਿਪੋਰਟ ਕੀਤੇ ਗਏ। ਏਡੀਸੀ ਪਟਿਆਲਾ, ਐੱਸਡੀਐ੍ਵਮ ਸਮਾਣਾ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਕੋਵਿਡ ਪਾਜ਼ੇਟਿਵ ਮਿਲੇ ਹਨ। ਜਲੰਧਰ ’ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ 298 ਲੋਕ ਪਾਜ਼ੇਟਿਵ ਮਿਲੇ ਹਨ। ਮੋਗਾ ’ਚ 22 ਕੋਰੋਨਾ ਇਨਫੈਕਟਿਡ ਮਾਮਲੇ ਮਿਲੇ ਹਨ। ਪਿਛਲੇ 24 ਘੰਟਿਆਂ ’ਚ ਹੁਸ਼ਿਆਰਪੁਰ ’ਚ 116 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਤਰਨਤਾਰਨ ’ਚ 18 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਵੀਰਵਾਰ ਨੂੰ 78 ਕੋਰੋਨਾ ਇਨਫੈਕਟਿਡ ਮਾਮਲੇ ਮਿਲੇ ਹਨ। ਫਿਰੋਜ਼ਪੁਰ ’ਚ ਪਿਤਲੇ 4 ਦਿਨਾਂ ’ਚ 4 ਡਾਕਟਰ ਤੇ 18 ਫ਼ੌਜ ਦੇ ਜਵਾਨ ਕੋਰੋਨਾ ਇਨਫੈਕਟਿਡ ਮਿਲੇ ਹਨ। ਬਠਿੰਡਾ ‘ਚ ਵੀਰਵਾਰ ਨੂੰ ਯੂਨੀਵਰਸਿਟੀ ਦੇ 13 ਵਿਦਿਆਰਥੀ ਇਕੱਠੇ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ’ਚ ਭਾਜੜ ਮੱਚ ਗਈ
You may like
-
ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਨੇ ਲਗਾਇਆ ਕੋਵਿਡ-19 ਟੀਕਾਕਰਨ ਕੈਂਪ
-
ਸ਼ਹਿਰ ‘ਚ ਕੋਰੋਨਾ ਦਾ ਖ਼ਤਰਾ ਵਧਿਆ, ਪੰਜ ਮਹੀਨਿਆਂ ਬਾਅਦ ਮਰੀਜ਼ਾਂ ਦੀ ਗਿਣਤੀ 50 ਤੋਂ ਪਾਰ; ਸਿਹਤ ਵਿਭਾਗ ਨੇ ਦਿੱਤੀ ਚੇਤਾਵਨੀ
-
15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਫ੍ਰੀ ਲੱਗੇਗੀ ਬੂਸਟਰ ਡੋਜ਼
-
ਸ਼ਹਿਰ ‘ਚ ਕੋਰੋਨਾ ਦੇ 36 ਨਵੇਂ ਮਾਮਲੇ, ਟੀਕੇ ਦੀਆਂ ਦੋਵੇਂ ਖੁਰਾਕਾਂਲੈਣ ਦੇ ਬਾਵਜੂਦ ਮਰੀਜ਼ ਨੇ ਤੋੜਿਆ ਦਮ
-
ਸ਼ਹਿਰ ‘ਚ ਮੰਡਰਾ ਰਿਹੈ ਕੋਰੋਨਾ ਦਾ ਖ਼ਤਰਾ, 40 ਨਵੇਂ ਮਰੀਜ਼ ਆਏ ਸਾਹਮਣੇ
-
ਲੁਧਿਆਣਾ ‘ਚ ਕੋਵਿਡ ਦੇ 25 ਨਵੇਂ ਮਰੀਜਾਂ ਦੀ ਪੁਸ਼ਟੀ, ਇਨਫੈਕਸ਼ਨ ਦੀ ਦਰ 0.64 ਫੀਸਦੀ