ਲੁਧਿਆਣਾ : Western Disturbance ਦੀ ਕਿਰਿਆ ਕਾਰਨ ਸ਼ੁੱਕਰਵਾਰ ਨੂੰ ਮੀਂਹ ਦੇ ਆਸਾਰ ਹਨ ਜੋ ਐਤਵਾਰ ਤੱਕ ਚਲੇਗਾ। ਸ਼ਨਿੱਚਰਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਮੀਂਹ ਦੀ ਵਜ੍ਹਾਂ ਨਾਲ ਤਾਪਮਾਨ ’ਚ ਵਾਧਾ ਨਜ਼ਰ ਆ ਰਿਹਾ ਪਰ ਮੀਂਹ ਦਾ ਦੌਰ ਖ਼ਤਮ ਹੁੰਦਿਆਂ ਹੀ ਤਾਪਮਾਨ ’ਚ ਤੇਜ਼ੀ ਨਾਲ ਗਿਰਾਵਟ ਆਵੇਗੀ।
ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਬੱਦਲ ਛਾਏ ਰਹਿਣਗੇ। ਸ਼ਾਮ ਤੇ ਰਾਤ ਨੂੰ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ :21 ਤੇ 12 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ।
ਬੁੱਧਵਾਰ ਨੂੰ ਦੇਰ ਰਾਤ ਤੱਕ ਪਏ ਮੀਂਹ ਨਾਲ ਵੀਰਵਾਰ ਹਵਾ ਦੀ ਗੁਣਵੱਤਾ ’ਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ। ਸਫਰ ਇੰਡੀਆ ਦਾ ਕਹਿਣਾ ਹੈ ਕਿ ਮੀਂਹ ਦਾ ਦੌਰ ਅਜੇ ਜਾਰੀ ਰਹਿਣ ਕਾਰਨ ਹਵਾ ਦੀ ਗੁਣਵੱਤਾ ’ਚ ਕਾਫੀ ਸੁਧਾਰ ਵੇਖਣ ਨੂੰ ਮਿਲੇਗਾ।